clouds encamped getting sunshine: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਭਾਵ ਬੁੱਧਵਾਰ ਨੂੰ ਸਵੇਰਸਾਰ ਹੀ ਧੁੱਪ ਨਹੀਂ ਨਿਕਲੀ। ਸਵੇਰੇ-ਸਵੇਰੇ ਬੱਦਲ ਹਾਵੀ ਰਹੇ। ਬੱਦਲਾਂ ਦੇ ਨਾਲ ਹਵਾ ਵੀ ਚੱਲਦੀ ਰਹੀ, ਜਿਸ ਤੋਂ ਠੰਡ ਦਾ ਅਹਿਸਾਸ ਰਿਹਾ ਹਾਲਾਂਕਿ ਚੰਗੀ ਗੱਲ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਧੁੰਦ ਨਹੀਂ ਹੈ, ਜਿਸ ਤੋਂ ਰਾਹਗੀਰਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਹੈ। ਸਵੇਰੇ 9 ਵਜੇ ਤਾਪਮਾਨ 6 ਡਿਗਰੀ ਸੈਲਸੀਅਸ ਰਿਹਾ। ਇੰਡੀਆ ਮੈਟਰੋਲੋਜੀਕਲ ਵਿਭਾਗ ਚੰਡੀਗੜ੍ਹ ਮੁਤਾਬਕ ਅੱਜ ਵੀ ਪੂਰਾ ਦਿਨ ਬੱਦਲ ਛਾਏ ਰਹਿ ਸਕਦੇ ਹਨ। ਜ਼ਿਕਰਯੋਗ ਹੈ ਕਿ ਠੰਡ ਦੇ ਮੌਸਮ ‘ਚ ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਬਾਜ਼ਾਰਾਂ ‘ਚ ਵੀ ਚਹਿਲ-ਪਹਿਲ ਘੱਟ ਹੀ ਦਿਖ ਰਹੀ ਹੈ, ਜਿਸ ਤੋਂ ਵਪਾਰ ਪ੍ਰਭਾਵਿਤ ਹੋ ਰਿਹਾ ਹੈ।
ਖੇਤੀ ਮਾਹਰਾਂ ਮੁਤਾਬਕ ਪਿਛਲੇ 3 ਦਿਨਾਂ ਤੋਂ ਹੀ ਬਾਰਿਸ਼ ਫਸਲਾਂ ਦੇ ਲਈ ਫਾਇਦੇਮੰਦ ਹੈ। ਖਾਸ ਤੌਰ ‘ਤੇ ਕਣਕ ਅਤੇ ਸਬਜ਼ੀਆਂ ਦੀ ਫਸਲ ਦੇ ਲਈ। ਬੁੱਧਵਾਰ ਨੂੰ ਵੀ ਬੱਦਲ ਛਾਏ ਰਹਿ ਸਕਦੇ ਹਨ ਅਤੇ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ ਜਦਕਿ 7 ਅਤੇ 8 ਜਨਵਰੀ ਨੂੰ ਸਵੇਰੇ ਅਤੇ ਸ਼ਾਮ ਨੂੰ ਧੁੰਦ ਅਤੇ ਦਿਨ ‘ਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ।