clouds encircle rain excpected soon: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਭਾਵ ਬੁੱਧਵਾਰ ਨੂੰ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਅੱਜ ਸਵੇਰਸਾਰ ਬੱਦਲ ਛਾਏ ਹੋਏ ਸੀ। ਆਸਮਾਨ ‘ਚ ਕਾਲੇ ਬੱਦਲ ਛਾਏ ਜਾਣ ਕਾਰਨ ਠੰਡ ਇਕੋ ਦਮ ਵੱਧ ਗਈ। ਬੱਦਲਾਂ ਦਾ ਮਿਜਾਜ਼ ਅਜਿਹਾ ਹੈ ਜਿਵੇਂ ਕਦੀ ਵੀ ਮੀਂਹ ਪੈ ਸਕਦਾ ਹੈ। ਸਵੇਰਸਾਰ ਤਾਪਮਾਨ 6 ਡਿਗਰੀ ਸੈਲਸੀਅਸ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਦਿਨ ਭਰ ਬੱਦਲ ਛਾਏ ਰਹਿਣਗੇ ਅਤੇ ਇਸ ਦੇ ਨਾਲ ਹੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਹੈ।
ਦੱਸਣਯੋਗ ਹੈ ਕਿ ਇਸ਼ ਤੋਂ ਪਹਿਲਾਂ ਬੀਤੇ ਦਿਨ ਭਾਵ ਮੰਗਲਵਾਰ ਨੂੰ ਦਿਨ ਭਰ ਧੁੱਪ ਨਿਕਲੀ ਹੋਈ ਸੀ ਅਤੇ ਲੋਕਾਂ ਨੇ ਠੰਡ ਤੋਂ ਕਾਫੀ ਰਾਹਤ ਮਹਿਸੂਸ ਕੀਤੀ ਸੀ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਠੰਡ ਤੋਂ ਬਾਅਦ ਚਮਕਦਾਰ ਧੁੱਪ ਨਿਕਲਣ ਕਾਰਨ ਲੋਕਾਂ ਨੇ ਠੰਡ ਤੋਂ ਜਿੱਥੇ ਰਾਹਤ ਮਹਿਸੂਸ ਕੀਤੀ ਸੀ ਪਰ ਉੱਥੇ ਹੀ ਹੁਣ ਫਿਰ ਤੋਂ ਬਾਰਿਸ਼ ਦੀ ਸੰਭਾਵਨਾ ਵੱਧ ਗਈ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਹੁਣ ਬੱਦਲ 4 ਦਿਨਾਂ ਤੱਕ ਛਾਏ ਰਹਿਣਗੇ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਅਜਿਹੇ ਮੌਸਮ ਦੌਰਾਨ ਠੰਡ ਵਧੇਗੀ ਅਤੇ ਰਾਤ ਦਾ ਤਾਪਮਾਨ ਹੋਰ ਜਿਆਦਾ ਵਧੇਗਾ।
ਇਹ ਵੀ ਦੇਖੋ–