cold weather light fog: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਭਾਵ ਐਤਵਾਰ ਸਵੇਰਸਾਰ 5 ਤੋਂ 6 ਵਜੇ ਦੌਰਾਨ ਇਕ ਵਾਰ ਫਿਰ ਤੋਂ ਹਲਕੀ ਧੁੰਦ ਦੇਖਣ ਨੂੰ ਮਿਲੀ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵੀ 14 ਡਿਗਰੀ ਸੈਲਸੀਅਸ ਦੇ ਨੇੜੇ ਰਿਹਾ ਪਰ 8 ਵਜੇ ਤੋਂ ਬਾਅਦ ਧੁੰਦ ਉੱਡ ਗਈ ਅਤੇ ਤਾਪਮਾਨ 17 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

ਹਾਲਾਂਕਿ ਮੌਸਮ ਵਿਗਿਆਨਿਕਾਂ ਦੀ ਭਵਿੱਖਬਾਣੀ ਮੁਤਾਬਕ ਐਤਵਾਰ ਨੂੰ ਦਿਨ ‘ਚ ਤੇਜ਼ ਧੁੱਪ ਰਹੇਗੀ, ਜਿਸ ਤੋਂ ਤਾਪਮਾਨ 32 ਡਿਗਰੀ ਤੱਕ ਪਹੁੰਚੇਗੀ। ਦੂਜੇ ਪਾਸੇ ਮੌਸਮ ਵਿਗਿਆਨਿਕਾਂ ਮੁਤਾਬਕ ਨਵੰਬਰ ਦੇ ਪਹਿਲੇ ਹਫਤੇ ਤੋਂ ਬਾਅਦ ਠੰਡ ਹੋਰ ਜ਼ੋਰ ਫੜੇਗੀ। ਦਿਨ ਅਤੇ ਰਾਤ ਦਾ ਤਾਪਮਾਨ ਹੋਰ ਡਿੱਗੇਗਾ। ਇਸ ਵਾਰ ਜਿਆਦਾ ਠੰਡ ਪੈ ਸਕਦੀ ਹੈ।






















