common law admission test today: ਲੁਧਿਆਣਾ (ਤਰਸੇਮ ਭਾਰਦਵਾਜ)-ਇਸ ਸਾਲ ਕਈ ਵਾਰ ਰੱਦ ਹੋ ਚੁੱਕੇ ਕਾਮਨ ਲਾਅ ਐਡਮਿਸ਼ਨ ਟੈਸਟ (ਕਲੈਟ) 2020 ਦੀ ਆਨਲਾਈਨ ਪ੍ਰੀਖਿਆ ਅੱਜ 28 ਸਤੰਬਰ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਇਸ ਪ੍ਰੀਖਿਆ ਲਈ ਸਾਰਾ ਪ੍ਰਬੰਧ ਕੀਤਾ ਗਿਆ ਹੈ। ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤਕ ਹੋਵੇਗੀ। ਕੰਸੋਟੀਰੀਅਮ ਆਫ ਨੈਸ਼ਨਲ ਲਾਅ ਯੂਨੀਵਰਸਿਟੀ ਨੇ ਪ੍ਰੀਖਿਆ ਤੋਂ ਬਾਅਦ ਦਾ ਕੈਲੰਡਰ ਜਾਰੀ ਕੀਤਾ ਹੈ। ਇਸ ਕੈਲੰਡਰ ਅਨੁਸਾਰ, ਕਲੈਟ 2020 ਦਾ ਰਿਜਲਟ 5 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ।
ਪ੍ਰੀਖਿਆ ਹੋਣ ਦੇ ਨਾਲ ਹੀ ਆਂਸਰ ਕੀ ਜਾਰੀ ਕਰ ਦਿੱਤੀ ਜਾਵੇਗੀ। ਵਿਦਿਆਰਥੀਆਂ ਨੂੰ ਆਂਸਰ ਕੀ ’ਤੇ ਇਤਰਾਜ਼ ਦਰਜ ਕਰਵਾਉਣ ਲਈ 29 ਸਤੰਬਰ ਤੱਕ ਦਾ ਸਮਾਂ ਦਿੱਤਾ ਜਾਵੇਗਾ। ਮੈਰਿਟ ਲਿਸਟ ਦੇ ਆਧਾਰ ’ਤੇ ਕਾਊਂਸਲਿੰਗ ਜਾਂ ਪ੍ਰਵੇਸ਼ ਪ੍ਰਕਿਰਿਆ 9 ਅਕਤੂਬਰ ਤੋਂ 15 ਅਕਤੂਬਰ ਤੱਕ ਚੱਲੇਗੀ।