construction elevated bridge accelerated: ਲੁਧਿਆਣਾ (ਤਰਸੇਮ ਭਾਰਦਵਾਜ)-ਸਮਰਾਲਾ ਚੌਕ ਤੋਂ ਫਿਰੋਜ਼ਪੁਰ ਰੋਡ ਚੁੰਗੀ ਤੱਕ ਬਣਨ ਵਾਲੇ ਐਲੀਵੇਟਿਡ ਰੋਡ ‘ਤੇ ਕੰਮ ਹੌਲੀ ਰਫਤਾਰ ਨਾਲ ਚੱਲ ਰਿਹਾ ਹੈ, ਜਿਸ ਨੂੰ ਦੇਖ ਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਕਾਫੀ ਗੁੱਸ਼ੇ ‘ਚ ਹਨ। ਇਸ ਨੂੰ ਲੈ ਕੇ ਡੀ.ਸੀ ਅਤੇ ਨਿਗਮ ਕਮਿਸ਼ਨਰ ਵੱਲੋਂ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਅਤੇ ਕੰਸਟ੍ਰਕਸ਼ਨ ਕੰਪਨੀ ਦੇ ਅਫਸਰਾਂ ਨੂੰ ਕਾਫੀ ਝਾੜ ਪਾਈ। ਡੀ.ਸੀ ਨੇ ਅਫਸਰਾਂ ਨੂੰ ਸਪੱਸ਼ਟ ਸ਼ਬਦਾਂ ‘ਚ ਕਹਿ ਦਿੱਤਾ ਸੀ ਕਿ ਜੇਕਰ ਉਨ੍ਹਾਂ ਨੇ ਪਰਫੋਰਮੈਂਸ ਨਹੀਂ ਦਿਖਾਈ ਤਾਂ ਉਹ ਇਸ ਸਬੰਧ ‘ਚ ਕੇਂਦਰ ਸਰਕਾਰ ਨੂੰ ਲਿਖ ਕੇ ਭੇਜ ਦੇਣਗੇ। ਡੀ.ਸੀ ਅਤੇ ਨਿਗਮ ਕਮਿਸ਼ਨਰ ਦੇ ਸਖਤ ਰਵੱਈਏ ਤੋਂ ਬਾਅਦ ਕੰਪਨੀ ਨੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੰਪਨੀ ਨੇ ਪਿਲਸ ਦੇ ਲਈ ਪਾਈਲਿੰਗ ਕਰਦੇ ਹੋਏ ਨਵੀਂ ਕਚਹਿਰੀ ਚੌਂਕ ਤੱਕ ਪਹੁੰਚ ਗਈ ਅਤੇ ਪਿਲਰਾਂ ਦੇ ਵਿਚਾਲੇ ਸਪੈਂਪ ਫਿਟ ਕਰਨ ‘ਚ ਵੀ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਪਹਿਲਾਂ ਕੰਪਨੀ ਵੱਲੋਂ ਸਪੈਂਮ ਫਿਟ ਕਰਨ ‘ਚ ਕੰਪਨੀ ਨੂੰ ਜਿੱਥੇ 2 ਮਹੀਨੇ ਦਾ ਸਮਾਂ ਲੱਗ ਗਿਆ ਸੀ। ਉੱਥੇ ਹੀ ਹੁਣ ਕੰਪਨੀ ਨੇ 15 ਦਿਨਾਂ ‘ਚ 2 ਸਪੈਂਮ ਫਿਟ ਕਰ ਦਿੱਤੇ ਹਨ। ਇਸ ਤੋਂ ਇਲਾਵਾ ਪੀ.ਏ.ਯੂ ਗੇਟ ਨੰਬਰ 2 ਤੋਂ ਸਰਕਿਟ ਹਾਊਸ ਤੱਕ ਸਰਵਿਸ ਰੋਡ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਸਰਵਿਸ ਲੇਨ ਲਈ ਖੁਦਾਈ ਕਰ ਦਿੱਤੀ ਹੈ। ਇਸ ਦੇ ਨਾਲ ਭਾਈਵਾਲ ਚੌਕ ਤੋਂ ਨਵੀਂ ਕਚਹਿਰੀ ਚੌਕ ਤੱਕ ਪਿਲਰ ਬਣਾਉਣ ਦੇ ਲਈ ਪਾਈਲਿੰਗ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪਿਲਰ ਭਰਨ ਦਾ ਕੰਮ ਵੀ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਚੀਮਾ ਚੌਕ ਤੋਂ ਫਲਾਈਓਵਰ ਦਾ ਨਿਰਮਾਣ ਕੰਮ ‘ਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਫਸਰਾਂ ਨੂੰ ਸਪੱਸ਼ਟ ਸ਼ਬਦਾਂ ‘ਚ ਆਦੇਸ਼ ਦਿੱਤੇ ਹਨ ਕਿ ਐਲੀਵੇਟਿਡ ਰੋਡ ਦਾ ਕੰਮ ਤੇਜ਼ੀ ਨਾਲ ਕੀਤਾ ਜਾਵੇ ਤਾਂ ਕਿ ਸ਼ਹਿਰਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।