construction rural playgrounds stadiums: ਲੁਧਿਆਣਾ (ਤਰਸੇਮ ਭਾਰਦਵਾਜ)- ਪਿੰਡਾਂ ‘ਚ ਸਹੂਲਤਾਂ ਦੀ ਘਾਟ ਹੋਣ ਕਾਰਨ ਖਿਡਾਰੀਆਂ ਨੂੰ ਆਪਣੇ ਘਰਾਂ ਤੋਂ ਦੂਰ ਸ਼ਹਿਰਾਂ ਅਤੇ ਹੋਰ ਸੂਬਿਆਂ ‘ਚ ਜਾ ਕੇ ਖੇਡਣਾ ਪੈਂਦਾ ਹੈ, ਪਰ ਹੁਣ ਖਿਡਾਰੀਆਂ ਦੇ ਭਵਿੱਖ ਨੂੰ ਦੇਖਦਿਆਂ ਮਨਰੇਗਾ ਐਕਟ ਦੇ ਤਹਿਤ ਖੇਡ ਵਿਭਾਗ ਦੇ ਸਹਿਯੋਗ ਨਾਲ ਪਿੰਡਾਂ ‘ਚ ਸਟੇਡੀਅਮ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਹੁਣ ਸੂਬੇ ਭਰ ‘ਚ ਲਗਭਗ 750 ਸਟੇਡੀਅਮ ਖੋਲ੍ਹੇ ਜਾਣਗੇ, ਜਿਸ ‘ਚੋਂ ਪਹਿਲਾ ਪੜ੍ਹਾਅ ਸ਼ੁਰੂ ਹੋ ਗਿਆ ਹੈ। ਸਟੇਡੀਅਮ ਪੰਜਾਬ ਦੇ 150 ਪਿੰਡਾਂ ‘ਚ ਬਣਾਏ ਜਾਣਗੇ। ਇਸ ‘ਚੋਂ 13 ਜ਼ਿਲ੍ਹਾ ਲੁਧਿਆਣਾ ‘ਚ ਬਣਨਗੇ। ਦੱਸਿਆ ਜਾ ਰਿਹਾ ਹੈ ਕਿ ਹਰ ਸਟੇਡੀਅਮ 4 ਤੋਂ 6 ਏਕੜ ‘ਚ ਬਣਾਇਆ ਜਾਵੇਗਾ, ਜਿਸ’ ਤੇ 20-25 ਲੱਖ ਰੁਪਏ ਖਰਚ ਕੀਤੇ ਜਾਣਗੇ।
ਦੱਸਣਯੋਗ ਹੈ ਕਿ ਇਸ ਸਬੰਧੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਹੋਈ, ਜਿਸ ‘ਚ ਇਨ੍ਹਾਂ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ। ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਇਸ ਮੀਟਿੰਗ ਦੌਰਾਨ ਲੁਧਿਆਣਾ ਦੇ ਬਚਤ ਭਵਨ ‘ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਕਈ ਹੋਰ ਸੀਨੀਅਰ ਅਫਸਰ ਵੀ ਪਹੁੰਚੇ।