corona cases rises again: ਲੁਧਿਆਣਾ (ਤਰਸੇਮ ਭਾਰਦਵਾਜ)-ਠੰਡ ਵੱਧਣ ਦੇ ਨਾਲ ਹੀ ਲੁਧਿਆਣਾ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵੀ ਫਿਰ ਤੋਂ ਵੱਧਣ ਲੱਗੀ ਹੈ। 5 ਅਕਤੂਬਰ ਭਾਵ 42 ਦਿਨਾਂ ਬਾਅਦ ਲੁਧਿਆਣਾ ਦੇ 7 ਮਰੀਜ਼ਾਂ ਦੀ ਕੋਰੋਨਾਵਾਇਰਸ ਨਾਲ ਮੌਤ ਹੋਈ ਹੈ। 5 ਅਕਤੂਬਰ ਨੂੰ 10 ਮੌਤਾਂ ਹੋਈਆਂ ਸੀ, ਜਿਨ੍ਹਾਂ ‘ਚ ਲੁਧਿਆਣਾ ਦੇ 8 ਮ੍ਰਿਤਕ ਸੀ। ਉਸ ਤੋਂ ਬਾਅਦ ਮੌਤਾਂ ਦੇ ਅੰਕੜਿਆਂ ‘ਚ ਗਿਰਾਵਟ ਦਰਜ ਕੀਤੀ ਜਾ ਰਹੀ ਸੀ ਪਰ ਹੁਣ ਇਹ ਅੰਕੜੇ ਵੀ ਵੱਧਦੇ ਹੋਏ ਦਿਖਾਈ ਦੇ ਰਹੇ ਹਨ, ਜਿਸ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ ਪਰ ਹੁਣ ਇਹ ਅੰਕੜੇ ਵੀ ਵੱਧਦੇ ਹੋਏ ਦਿਖਾਈ ਦੇ ਰਹੇ ਹਨ, ਜਿਸ ਕਾਰਨ ਚਿੰਤਾ ਲਗਾਤਾਰ ਵੱਧ ਰਹੀ ਹੈ।
ਮਾਹਰਾਂ ਦੁਆਰਾ ਪਹਿਲਾਂ ਤੋਂ ‘ਸੈਕਿੰਡ ਵੇਵ’ ਆਉਣ ਅਤੇ ਪਾਜ਼ੀਟਿਵ ਮਾਮਲਿਆਂ ਦੇ ਨਾਲ ਮੌਤਾਂ ਦੀ ਗਿਣਤੀ ‘ਚ ਵਾਧਾ ਹੋਣ ਬਾਰੇ ਚਿਤਾਵਨੀ ਦਿੱਤੀ ਜਾ ਰਹੀ ਸੀ ਪਰ ਤਿਉਹਾਰਾਂ ਦੇ ਚੱਲਦਿਆਂ ਆਮ ਲੋਕਾਂ ਵੱਲੋਂ ਸਾਵਧਾਨੀਆਂ ਨਹੀਂ ਵਰਤੀਆਂ ਗਈਆਂ ਹਨ। ਅਜਿਹੇ ‘ਚ ਜੇਕਰ ਸਥਿਤੀ ਇੰਝ ਹੀ ਬਣੀ ਰਹੀ ਤਾਂ ਦਸੰਬਰ ਮਹੀਨੇ ਦੇ ਅੱਧ ਤੱਕ ਕੋਰੋਨਾਵਾਇਰਸ ਫਿਰ ਤੋਂ ਪੀਕ ਤੱਕ ਪਹੁੰਚਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਬੀਤੇ ਦਿਨ ਸੋਮਵਾਰ ਨੂੰ ਜ਼ਿਲ੍ਹੇ ‘ਚ 97 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 84 ਮਰੀਜ਼ ਲੁਧਿਆਣਾ ਦੇ ਹਨ ਜਦਕਿ 8 ਮਰੀਜ਼ਾਂ ਦੀ ਮੌਤ ਹੋਈ, ਜਿਨ੍ਹਾਂ ‘ਚੋਂ 7 ਲੁਧਿਆਣਾ ਦੇ ਹਨ ਅਤੇ ਇਕ ਮਰੀਜ਼ ਨਵਾਂਸ਼ਹਿਰ ਨਾਲ ਸਬੰਧਿਤ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ 67 ਮਰੀਜ਼ ਡਿਸਚਾਰਜ ਹੋਏ ਹਨ।
ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਹੁਣ ਤੱਕ 21488 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ, ਜਿਨ੍ਹਾਂ ‘ਚੋਂ 19865 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਲੁਧਿਆਣਾ ‘ਚੋਂ ਹੁਣ ਤੱਕ 19008 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜ਼ਿਲ੍ਹੇ ‘ਚ ਹੁਣ 753 ਸਰਗਰਮ ਮਾਮਲੇ ਹਨ। ਸਰਗਰਮ ਮਾਮਲਿਆਂ ‘ਚੋਂ 592 ਮਰੀਜ਼ ਹੋਮ ਆਈਸੋਲੇਸ਼ਨ ‘ਚ ਹਨ। ਲੁਧਿਆਣਾ ‘ਚ ਹੁਣ 4 ਮਰੀਜ਼ ਵੈਂਟੀਲੇਟਰ ‘ਤੇ ਹਨ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਦੇ ਹੁਣ ਤੱਕ 2989 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਜਾ ਚੁੱਕੀ ਹੈ।
ਇਹ ਵੀ ਪੜ੍ਹੋ– ਹੁਣ ਰਾਤ 1 ਵਜੇ ਤੋਂ ਬਾਅਦ ਨਹੀਂ ਖੁਲਣਗੇ ਢਾਬੇ, ਹੋਟਲ ਅਤੇ ਹੋਰ ਦੁਕਾਨਾਂ ਪ੍ਰਸ਼ਾਸਨ ਨੇ ਕਰ ਦਿੱਤੇ ਸਖ਼ਤ ਹੁਕਮ ਜਾਰੀ!