corona death cremation ਲੁਧਿਆਣਾ, (ਤਰਸੇਮ ਭਾਰਦਵਾਜ)-ਢੰਡਾਰੀ ਕਲਾਂ ਦੇ ਰਹਿਣ ਵਾਲੇ ਵੈਦਨਾਥ (60) ਦੀ ਸਿਵਲ ਹਸਪਤਾਲ ਵਿਚ ਕੋਰੋਨਾ ਕਾਰਣ ਮੌਤ ਹੋ ਗਈ। ਉਸ ਦਾ ਸਾਰਾ ਪਰਿਵਾਰ ਬਿਹਾਰ ਵਿਚ ਰਹਿੰਦਾ ਹੈ ਪਰ ਬਿਹਾਰ ਵਿਚ ਹੜ੍ਹ ਦੇ ਹਾਲਾਤ ਹੋਣ ਕਾਰਨ ਪਰਿਵਾਰ ਦਾ ਕੋਈ ਮੈਂਬਰ ਲਾਸ਼ ਦਾ ਸਸਕਾਰ ਕਰਨ ਨਹੀਂ ਆ ਸਕਿਆ।
ਇਸ ਲਈ ਬਿਹਾਰ ਤੋਂ ਹੀ ਮ੍ਰਿਤਕ ਦੇ ਬੇਟੇ ਨੇ ਲੁਧਿਆਣਾ ਜ਼ਿਲਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਉਸ ਦੇ ਪਿਤਾ ਦੀ ਲਾਸ਼ ਦਾ ਸਸਕਾਰ ਕਰਵਾ ਦਿੱਤਾ ਜਾਵੇ। ਇਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਟ੍ਰੈਫਿਕ ਮਾਰਸ਼ਲ ਦੀ ਟੀਮ ਨੇ ਮ੍ਰਿਤਕ ਵੈਦਨਾਥ ਦੀ ਲਾਸ਼ ਦਾ ਸਸਕਾਰ ਕਰਵਾਇਆ ਅਤੇ ਪਰਿਵਾਰ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ। ਜਾਣਕਾਰੀ ਮੁਤਾਬਕ ਵੈਦਨਾਥ, ਢੰਡਾਰੀ ਦੇ ਇਲਾਕੇ ਵਿਚ ਰਹਿੰਦਾ ਸੀ ਅਤੇ ਇਕ ਫੈਕਟਰੀ ‘ਚ ਕੰਮ ਕਰਦਾ ਸੀ। ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਲਈ ਉਸ ਦਾ ਸਿਵਲ ਹਸਪਤਾਲ ‘ਚ ਹੀ ਇਲਾਜ ਚੱਲ ਰਿਹਾ ਸੀ ਪਰ 16 ਅਗਸਤ ਨੂੰ ਵੈਦਨਾਥ ਦੀ ਮੌਤ ਹੋ ਗਈ। ਉਸ ਦੇ ਪਰਿਵਾਰ ਨੂੰ ਵੈਦ ਨਾਥ ਦੀ ਮੌਤ ਦੀ ਸੂਚਨਾ ਭੇਜ ਦਿੱਤੀ ਗਈ ਸੀ ਪਰ ਇਸ ਸਮੇਂ ਉੱਤਰੀ ਬਿਹਾਰ ‘ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਇਸ ਲਈ ਉਸ ਦਾ ਬੇਟਾ ਸ਼ਤਰੂਘਨ ਲੁਧਿਆਣਾ ਨਹੀਂ ਆ ਸਕਿਆ। ਜਿਸ ਤੋਂ ਬਾਅਦ ਪਰਿਵਾਰ ਦੀ ਸਹਿਮਤੀ ਨਾਲ ਪ੍ਰਸ਼ਾਸਨ ਵਲੋਂ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ।