corona effected senate elections: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਦਾ ਖਤਰਾ ਸੀਨੇਟ ਚੋਣਾਂ ‘ਤੇ ਵੀ ਮੰਡਰਾਉਂਦਾ ਨਜ਼ਰ ਆ ਰਿਹਾ ਹੈ। ਮਹਾਮਾਰੀ ਦੇ ਚੱਲਦਿਆਂ ਪੰਜਾਬ ਯੂਨੀਵਰਸਿਟੀ (ਪੀ.ਯੂ) ਨੇ 20 ਸਤੰਬਰ ਨੂੰ ਹੋਣ ਵਾਲੀਆਂ ਸੀਨੇਟ ਚੋਣਾਂ ਨੂੰ 2 ਮਹੀਨਿਆਂ ਲਈ ਮੁਲਤਵੀ ਕਰ ਦਿੱਤੀਆਂ ਸੀ ਪਰ ਕਈ ਉਮੀਦਵਾਰ ਹੁਣ ਵੀ ਚੋਣਾਂ ਕਰਵਾਉਣ ਦੇ ਪੱਖ ‘ਚ ਹਨ। ਇਸ ਦੇ ਨਾਲ ਕੁਝ ਤਰਕ ਦੇ ਰਹੇ ਹਨ ਕਿ ਜਦੋਂ ਸਥਿਤੀ ਸਾਧਾਰਨ ਹੋਵੇਗੀ ਤਾਂ ਚੋਣਾਂ ਹੋਣੀਆਂ ਚਾਹੀਦੀਆਂ ਹਨ। ਦੱਸ ਦੇਈਏ ਕਿ ਪੀ.ਯੂ ਸੀਨੇਟ ਚੋਣਾਂ ‘ਚ ਸੂਬੇ ਭਰ ‘ਚ ਪ੍ਰਿੰਸੀਪਲ ਚੋਣ ਖੇਤਰ ‘ਚ 72 ਵੋਟਰ , ਫੈਕਲਟੀ ਚੋਣ ਖੇਤਰ ‘ਚ ਲਗਭਗ 250 ਵੋਟਰ, ਗ੍ਰੈਜੂਏਟ ਚੋਣ ਖੇਤਰ ‘ਚ ਕਰੀਬ ਪੌਣੇ 6 ਲੱਖ ਵੋਟਰ, ਪ੍ਰੋਫੈਸਰ ਚੋਣ ਖੇਤਰ ਜਿਸ ‘ਚ ਕਾਲਜ ਦੇ 2200 ਅਤੇ ਯੂਨੀਵਰਸਿਟੀ ਦੇ 500 ਵੋਟਰ ਸ਼ਾਮਿਲ ਹਨ।
ਪਿਛਲੇ 24 ਸਾਲਾਂ ਦੌਰਾਨ ਪੀ.ਯੂ ਸੀਨੇਟ ਚੋਣਾਂ ‘ਚ ਜੇਤੂ ਰਹਿਣ ਵਾਲੇ ਅਤੇ ਇਸ ਸਾਲ ਗੈਜੂਏਟ ਚੋਣ ਹਲਕੇ ਦੇ ਉਮੀਦਵਾਰ ਡਾ.ਮੁਕੇਸ਼ ਅਰੋੜਾ ਨੇ ਕਿਹਾ ਹੈ ਕਿ ਪਹਿਲਾਂ ਜ਼ਿੰਦਗੀ ਹੈ ਫਿਰ ਚੋਣਾਂ ਹਨ। ਚੋਣਾਂ ਨੂੰ ਲੈ ਕੇ ਉਹ ਪ੍ਰਚਾਰ ਤਾਂ ਹੀ ਕਰ ਸਕਣਗੇ ਜਦੋਂ ਸਾਰੇ ਠੀਕ ਹੋਣਗੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਨਾਲ ਸਾਧਾਰਨ ਨਹੀਂ ਹੋ ਜਾਂਦੀ ਉਦੋਂ ਤੱਕ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ ਹਨ।