corona infected patient died: ਲੁਧਿਆਣਾ (ਤਰਸੇਮ ਭਾਰਦਵਾਜ)-ਖਤਰਨਾਕ ਕੋਰੋਨਾਵਾਇਰਸ ਨੇ ਲੋਕਾਂ ‘ਚ ਇੰਨਾ ਕੁ ਖੌਫ ਭਰ ਦਿੱਤਾ ਹੈ ਕਿ ਲੋਕ ਖੁਦ ਗਲਤ ਕਦਮ ਚੁੱਕ ਕੇ ਜ਼ਿੰਦਗੀ ਖਤਮ ਕਰ ਰਹੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਸੀ, ਜਿੱਥੇ ਇਕ ਕੋਰੋਨਾ ਪੀੜਤ ਨੌਜਵਾਨ ਨੇ ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ ਅਤੇ ਗੰਭੀਰ ਜ਼ਖਮੀ ਹੋਣ ‘ਤੇ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਇਹ ਹੈ ਪੂਰਾ ਮਾਮਲਾ- ਸ਼ਹਿਰ ਦੇ ਸਲੇਮ ਟਾਬਰੀ ਦਾ ਰਹਿਣ ਵਾਲਾ ਮੋਹਨ ਲਾਲ ਕਿਸੇ ਹੋਰ ਬੀਮਾਰੀ ਦੇ ਇਲਾਜ ਲਈ ਦਰੇਸੀ ਸਥਿਤ ਰਾਮਾ ਚੈਰੀਟੇਬਲ ਹਸਪਤਾਲ ਗਿਆ ਸੀ, ਜਿੱਥੇ ਉਸਦਾ ਇਲਾਜ ਚੱਲ ਰਿਹਾ ਸੀ ਤਾਂ ਉਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ ਸੀ।ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗਾ। ਹਸਪਤਾਲ ‘ਚ ਦਾਖਲ ਹੋਣ ਤੋਂ ਪਹਿਲਾਂ ਵੀ ਉਹ ਕਾਫੀ ਪਰੇਸ਼ਾਨੀ ਭਰੇ ਮਾਹੌਲ ’ਚੋਂ ਗੁਜ਼ਰ ਰਿਹਾ ਸੀ। ਛਾਲ ਮਾਰਨ ਤੋਂ ਬਾਅਦ ਉਸ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਹਸਪਤਾਲ ‘ਚ ਦਾਖ਼ਲ ਨੌਜਵਾਨ ਦੇ ਸਿਰ ਅਤੇ ਪੈਰ ਦੀ ਹੱਡੀ ਟੁੱਟਣ ਦੀ ਜਾਣਕਾਰੀ ਪ੍ਰਾਪਤ ਹੋਈ ਸੀ। ਇਸ ਗੱਲ ਤੋਂ ਦੁਖੀ ਹੋ ਕੇ ਮੋਹਨ ਨੇ ਬੀਤੇ ਦਿਨ ਭਾਵ ਐਤਵਾਰ ਨੂੰ ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ। ਉਸ ਨੂੰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਛਾਲ ਲਾਉਣ ਦੀ ਵੀਡੀਓ ਉੱਥੇ ਖੜ੍ਹੇ ਵਿਅਕਤੀ ਨੇ ਬਣਾ ਲਈ, ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋਈ ਹੈ।