corona invoices court rta office: ਲੁਧਿਆਣਾ (ਤਰਸੇਮ ਭਾਰਦਵਾਜ)- ਲਾਕਡਾਊਨ ਦੌਰਾਨ ਕੋਰੋਨਾ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਪੁਲਿਸ ਵੱਲੋਂ ਚਲਾਨ ਕੱਟ ਕੇ ਨਕੇਲ ਕੱਸੀ ਗਈ । ਇਸ ਦੌਰਾਨ ਕਈ ਲੋਕਾਂ ਨੇ ਤਾਂ ਮੌਕੇ ‘ਚੇ ਹੀ ਚਲਾਨਾਂ ਦਾ ਭੁਗਤਾਨ ਕਰ ਦਿੱਤਾ ਪਰ ਕਈ ਆਰ.ਟੀ.ਏ ਦਫਤਰ ‘ਚ ਭੇਜ ਦਿੱਤੇ ਗਏ। ਆਰ.ਟੀ.ਏ ਦਫਤਰ ‘ਚ ਚਲਾਨ ਦਾ ਭੁਗਤਾਨ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਆਰ.ਟੀ.ਏ ਦਫਤਰ ਦੇ ਨਾਲ-ਨਾਲ ਅਦਾਲਤ ਦੇ ਵੀ ਚੱਕਰ ਲਾਉਣੇ ਪੈ ਰਹੇ ਹਨ, ਕਿਉਂਕਿ ਕਿਸੇ ਨੂੰ ਇਹ ਪਤਾ ਹੀ ਨਹੀਂ ਹੈ ਕਿ ਅਦਾਲਤ ‘ਚ ਕਿਸਦੇ ਕੋਲ ਅਤੇ ਕਿੱਥੇ ਚਲਾਨ ਭੁਗਤਣਾ ਹੈ। ਇਸੇ ਕਾਰਨ ਆਰ.ਟੀ.ਏ ਦਫਤਰਾਂ ‘ਚ ਚਲਾਨਾਂ ਦੇ ਢੇਰ ਲੱਗੇ ਹੋਏ ਹਨ।
ਆਰ.ਟੀ.ਏ ਦਫਤਰ ‘ਚ ਘੰਟਿਆਂ ਤੱਕ ਲਾਈਨਾਂ ‘ਚ ਖੜੇ ਰਹਿਣ ਤੋਂ ਬਾਅਦ ਜਦੋਂ ਨੰਬਰ ਆਉਂਦਾ ਹੈ ਤਾਂ ਚਲਾਨ ਅਦਾਲਤ ‘ਚ ਭੁਗਤਣਾ ਦਾ ਬੋਲਿਆ ਜਾਂਦਾ ਹੈ ਪਰ ਇਹ ਨਹੀਂ ਦੱਸਿਆ ਜਾਂਦਾ ਹੈ ਕਿ ਕਿਵੇਂ ਭੁਗਤਣਾ ਹੈ ਅਤੇ ਇਸ ਦਾ ਕੀ ਪ੍ਰੋਸੈਸ ਹੈ। ਦਰਅਸਲ ਚਲਾਨ ਭੁਗਤਣ ਲਈ ਆਰ.ਟੀ.ਏ ਦਫਤਰ ‘ਚ ਭੇਜ ਦਿੱਤਾ ਜਾਂਦਾ ਹੈ ਪਰ ਉੱਥੇ ਵੀ ਭੁਗਤਾਨ ਨਹੀਂ ਹੁੰਦਾ ਹੈ ਅਤੇ ਉੱਥੋ ਅਦਾਲਤਾਂ ‘ਚ ਲੋਕਾਂ ਨੂੰ ਭੇਜ ਦਿੱਤਾ ਜਾਂਦਾ ਹੈ। ਉੱਥੇ ਜਾ ਕੇ ਵੀ ਵਕੀਲ ਦੀ ਸਲਾਹ ਅਤੇ ਲੈਟਰ ਟਾਈਪ ਕਰਨ ‘ਤੇ ਖਰਚ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਆਰ.ਟੀ.ਏ ਦਫਤਰ ਤੋਂ ਚਲਾਨ ਅਦਾਲਤ ‘ਚ ਜਾਂਦਾ ਹੈ ਅਤੇ ਫਿਰ ਇਸ ਦਾ ਭੁਗਤਾਨ ਹੁੰਦਾ ਹੈ। ਦੱਸ ਦੇਈਏ ਕਿ ਲਾਕਡਾਊਨ ਦੌਰਾਨ 800 ਤੋਂ ਜਿਆਦਾ ਚਲਾਨ ਕੱਟੇ ਗਏ ਜਿਨ੍ਹਾਂ ‘ਚ ਸਿਰਫ 25 ਤੋਂ 30 ਫੀਸਦੀ ਹੀ ਚਲਾਨਾਂ ਦਾ ਹੀ ਭੁਗਤਾਨ ਕੀਤਾ ਗਿਆ