corona patients co-morbid condition: ਲੁਧਿਆਣਾ (ਤਰਸੇਮ ਭਾਰਦਵਾਜ)-ਸੂਬੇ ‘ਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ ‘ਚ ਹਰ ਰੋਜ ਵੱਡੀ ਗਿਣਤੀ ‘ਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ। ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦਾ ਕਹਿਰ ਰੁਕਣ ਦੀ ਬਜਾਏ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ, ਜਦਕਿ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ‘ਚੋਂ ਸਿਹਤਯਾਬੀ ਹਾਸਲ ਕਰਨ ਵਾਲੇ ਮਰੀਜ਼ਾਂ ਦੀ ਸਿਹਤਯਾਬੀ ਦਰ ਵੀ ਘੱਟ ਹੈ। ਦੂਜੇ ਪਾਸੇ ਕੋਰੋਨਾਵਾਇਰਸ ਦਾ ਖਤਰਾ ਹਰ ਉਮਰ ਵਰਗ ਦੇ ਲਈ ਹੈ ਪਰ ਕੋ-ਮਾਰਬਿਡ ਕੰਡੀਸ਼ਨ (ਸ਼ੂਗਰ, ਬੀ.ਪੀ, ਦਿਲ ਦੀ ਬੀਮਾਰੀ, ਹਾਈਪਰਟੇਸ਼ਨ ਵਰਗੀ ਬੀਮਾਰੀ ਵਾਲੇ ਮਰੀਜ਼) ਸਰੀਰ ਦੀ ਲੜਨ ਦੀ ਸਮਰੱਥਾ ਘੱਟ ਹੋਣ ਦੇ ਕਾਰਨ ਇਨ੍ਹਾਂ ਦੇ ਲਈ ਖਤਰਾ ਹੋਰ ਵੀ ਜਿਆਦਾ ਵੱਧ ਜਾਂਦਾ ਹੈ।
ਕੋਰੋਨਾਵਾਇਰਸ ਦੀ ਸ਼ੁਰੂਆਤ ਤੋਂ ਹੀ ਇਨ੍ਹਾਂ ਮਰੀਜ਼ਾਂ ਨੂੰ ਖਾਸ ਖਿਆਲ ਰੱਖਣ ਦੀ ਹਦਾਇਤ ਦਿੱਤੀ ਜਾ ਰਹੀ ਹੈ ਪਰ ਲੋਕਾਂ ਦੁਆਰਾ ਵਰਤੀ ਜੀ ਰਹੀ ਲਾਪਰਵਾਹੀ ਦੇ ਕਾਰਨ ਇਨ੍ਹਾਂ ਬੀਮਾਰੀਆਂ ਨਾਲ ਪੀੜਤ ਲੋਕ ਜਿੱਥੇ ਪਾਜ਼ੀਟਿਵ ਹੋਏ, ਇਸ ਦੇ ਨਾਲ ਹੀ 80 ਫੀਸਦੀ ਮੌਤਾਂ ਵੀ ਇਨ੍ਹਾਂ ਬੀਮਾਰੀਆਂ ਨਾਲ ਪੀੜਤ ਮਰੀਜ਼ਾਂ ਦੀਆਂ ਹੋਈਆਂ ਹਨ। ਇਸ ਦੇ ਚੱਲਦਿਆਂ ਲੁਧਿਆਣਾ ‘ਚ ਮੌਤ ਦਰ 4.3 ਫੀਸਦੀ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਸਰਦੀਆਂ ਦਾ ਮੌਸਮ ਕੋ-ਮਾਰਬਿਡ ਕੰਡੀਸ਼ਨ ਵਾਲੇ ਮਰੀਜ਼ਾਂ ਲਈ ਜਿਆਦਾ ਘਾਤਕ ਰਹਿੰਦਾ ਹੈ।
ਮਾਹਰਾਂ ਵੱਲੋਂ ਸ਼ੂਗਰ, ਬੀ.ਪੀ, ਦਿਲ ਦੇ ਮਰੀਜ਼ਾਂ ਨੂੰ ਖਾਸ ਖਿਆਲ ਰੱਖਣ ਲਈ ਕਿਹਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੋ-ਮਾਰਬਿਡ ਕੰਡੀਸ਼ਨ ਵਾਲੇ ਮਰੀਜ਼ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਮਾਹਰਾਂ ਦੁਆਰਾ ਸੈਚੂਰੇਸ਼ਨ ਲੈਵਲ (ਆਕਸੀਜਨ, ਪਲੱਸ ਅਤੇ ਹਾਰਟ ਬੀਟ) ‘ਤੇ ਖਾਸ ਖਿਆਲ ਰੱਖਣ ਦੇ ਲ਼ਈ ਕਿਹਾ ਜਾ ਰਿਹਾ ਹੈ ਤਾਂ ਕਿ ਗੰਭੀਰ ਸਥਿਤੀ ‘ਚ ਜਾਣ ਤੋਂ ਪਹਿਲਾ ਹੀ ਉਹ ਡਾਕਟਰ ਨੂੰ ਦਿਖਾ ਕੇ ਜਟਿਲ ਸਮੱਸਿਆ ਤੋਂ ਬਚ ਸਕਣ। ਦੱਸ ਦੇਈਏ ਕਿ ਲੁਧਿਆਣਾ ਸ਼ਨੀਵਾਰ ਨੂੰ ਕੋਰੋਨਾ ਨਾਲ ਪ੍ਰਭਾਵਿਤ 74 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਲੁਧਿਆਣਾ ਨਾਲ ਸਬੰਧਿਤ 63 ਮਰੀਜ ਜਦਕਿ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ 11 ਮਰੀਜ਼ ਸ਼ਾਮਲ ਹਨ। ਸ਼ਨੀਵਾਰ ਨੂੰ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ‘ਚੋਂ 7 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ‘ਚ ਲੁਧਿਆਣਾ ਦਾ ਰਹਿਣ ਵਾਲਾ 1 ਮਰੀਜ਼ ਹੈ। ਲੁਧਿਆਣਾ ‘ਚ ਹੁਣ ਤੱਕ 24322 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 22774 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਦਕਿ 953 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮਹਾਨਗਰ ‘ਚ ਹੁਣ 597 ਸਰਗਰਮ ਮਾਮਲੇ ਹਨ, ਜਿਨ੍ਹਾਂ ‘ਚੋਂ 454 ਮਰੀਜ਼ ਹੋਮ ਆਈਸੋਲੇਸ਼ਨ ‘ਚ ਹਨ।
ਇਹ ਵੀ ਦੇਖੋ–