corona positive accused former SHO: ਲੁਧਿਆਣਾ (ਤਰਸੇਮ ਭਾਰਦਵਾਜ)- ਪਿਤਾ-ਪੁੱਤਰ ਸਮੇਤ 3 ਲੋਕਾਂ ਦੀ ਥਾਣੇ ‘ਚ ਨਗਨ ਹਾਲਤ ‘ਚ ਕੁੱਟਮਾਰ ਕਰਨ ਤੇ ਵੀਡੀਓ ਬਣਾਉਣ ਦੇ ਮਾਮਲੇ ‘ਚ ਦੋਸ਼ੀ ਖੰਨਾ ਸਦਰ ਥਾਣੇ ਦਾ ਸਾਬਕਾ ਐੱਸ.ਐੱਚ.ਓ ਬਲਜਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਕਿਸ਼ਨਗੜ੍ਹ ਸਥਿਤ ਕੁਲਾਰ ਨਰਸਿੰਗ ਕਾਲਜ ਦੇ ਆਈਸੋਲੇਸ਼ਨ ਸੈਂਟਰ ‘ਚ ਭੇਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਐੱਸ.ਐੱਚ.ਓ ਬਲਜਿੰਦਰ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਸਬੰਧੀ ਪਹਿਲਾਂ ਪੀੜਤ ਪੱਖ ਨੇ ਸੰਭਾਵਨਾ ਜਤਾਈ ਸੀ। ਪੀੜਤਾਂ ਦੇ ਵਕੀਲ ਗੁਨਿੰਦਰ ਸਿੰਘ ਬਰਾੜ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਐੱਸ.ਆਈ.ਟੀ ਦੇ ਮੈਂਬਰ ਐੱਸ.ਪੀ. ਐੱਚ.ਤਜਿੰਦਰ ਸਿੰਘ ਸੰਧੂ ਨੂੰ 5 ਸਤੰਬਰ ਨੂੰ ਹੀ ਵੱਟਸਐਪ ‘ਤੇ ਮੈਸੇਜ ਭੇਜਿਆ ਸੀ ਕਿ ਬਲਜਿੰਦਰ ਸਿੰਘ ਨੂੰ ਵੀ.ਆਈ.ਪੀ ਟਰੀਟਮੈਂਟ ਦੇਣ ਲਈ ਉਸ ਨੂੰ ਪਾਜ਼ੀਟਿਵ ਕਰਕੇ ਭੇਜਣ ਦੀ ਬਜਾਏ ਇੱਥੇ ਰੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਮਾਮਲੇ ‘ਚ ਪੁਲਿਸ ਸ਼ੱਕ ਦੇ ਘੇਰੇ ‘ਚ ਹੈ। ਬਲਜਿੰਦਰ ਸਿੰਘ ਦੀ ਮਦਦ ਕੀਤੀ ਜਾ ਰਹੀ ਹੈ। ਉਹ ਮਾਮਲੇ ਨੂੰ ਫਿਰ ਤੋਂ ਹਾਈਕੋਰਟ ਲੈ ਕੇ ਜਾਣਗੇ।
ਜ਼ਿਕਰਯੋਗ ਹੈ ਕਿ ਐੱਸ.ਆਈ.ਟੀ ਨੇ ਹੀ 4 ਜੁਲਾਈ ਨੂੰ ਖੰਨਾ ਦੇ ਸਿਟੀ-1 ਥਾਣਾ ‘ਚ ਬਲਜਿੰਦਰ ਸਿੰਘ ਅਤੇ ਕਾਂਸਟੇਬਲ ਵਰੁਣ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਹੈ। ਉਸ ਤੋਂ ਬਾਅਦ ਸੈਂਸਨ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਪੇਸ਼ਗੀ ਜ਼ਮਾਨਤ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਆਖਰਕਾਰ 5 ਸਤੰਬਰ ਨੂੰ ਆਈ.ਜੀ. ਲੁਧਿਆਣਾ ਨੌਨਿਹਾਲ ਸਿੰਘ ਦੇ ਸਾਹਮਣ ਆਤਮ ਸਮਰਪਣ ਕਰ ਦਿੱਤਾ ਸੀ। ਮੰਗਲਵਾਰ ਨੂੰ ਬਲਜਿੰਦਰ ਸਿੰਘ ਨੂੰ ਨਿਆਇਕ ਹਿਰਾਸਤ ‘ਚ ਭੇਜਣ ਤੋਂ ਬਾਅਦ ਪੀੜਤਾਂ ਦੇ ਵਕੀਲ ਗੁਨਿੰਦਰ ਸਿੰਘ ਬਰਾੜ ਨੇ ਪੁਲਿਸ ਦੁਆਰਾ ਕੀਤਾ ਜਾ ਰਹੀ ਜਾਂਚ ‘ਤੇ ਅਸਤੁੰਸ਼ਟੀ ਜ਼ਾਹਿਰ ਕੀਤੀ ਹੈ।