Coronavirus blast in Machhiwara:ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ, ਜਿਸ ਦੇ ਚੱਲਦਿਆਂ ਹੁਣ ਕੋਰੋਨਾ ਦੀ ਵੱਧ ਰਹੀ ਰਫ਼ਤਾਰ ਮਾਛੀਵਾੜਾ ਦੇ ਲੋਕਾਂ ਲਈ ਇਕ ਵਾਰ ਫਿਰ ਵੱਡੀ ਸਮੱਸਿਆ ਬਣ ਕੇ ਉੱਭਰ ਰਹੀ ਹੈ। ਤਾਜ਼ਾ ਹਲਾਤਾਂ ‘ਤੇ ਨਜ਼ਰ ਮਾਰੀਏ ਤਾਂ ਮਰੀਜ਼ਾਂ ਦਾ ਆਂਕੜਾ ਕੁਝ ਦਿਨਾਂ ਵਿਚ ਹੀ ਤਿੰਨ ਗੁਣਾਂ ਹੋ ਗਿਆ ਹੈ ਹਾਂਲਕਿ ਇਕ ਵਾਰ ਇਸ ਇਲਾਕੇ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ‘ਚ ਕੁਝ ਕਮੀ ਦੇਖਣ ਨੂੰ ਮਿਲੀ ਸੀ ਪਰ ਇਕੋ ਦਮ ਆਏ ਉਛਾਲ ਵਿਚ ਹੁਣ ਗਿਣਤੀ ਵੱਧ ਕਿ 70 ਤੱਕ ਪਹੁੰਚ ਚੁੱਕੀ ਹੈ, ਜਿਸ ‘ਚ ਸਰਕਾਰੀ ਸਕੂਲ ਦੇ ਤਿੰਨ ਅਧਿਆਪਕਾਂ ਤੋ ਇਲਾਵਾ ਇਕ 14 ਸਾਲਾ ਦਾ ਮਾਸੂਮ ਵੀ ਸ਼ਾਮਿਲ ਹੈ। ਇਹਨਾਂ ਪਾਜ਼ੀਟਿਵ ਮਰੀਜ਼ਾਂ ਵਿਚ 54 ਵਿਅਕਤੀ ਫ਼ਿਲਹਾਲ ਹੋਮ ਆਈਸੋਲੇਟਿਡ ਹਨ,ਜਦੋਂ ਕਿ 16 ਵਿਅਕਤੀ ਵੱਖ-ਵੱਖ ਹਸਪਤਾਲਾਂ ‘ਚ ਜੇਰੇ ਇਲਾਜ ਹਨ। ਲਗਾਤਾਰ ਵੱਧ ਰਹੀ ਕੋਰੋਨਾ ਦੀ ਇਸ ਰਫ਼ਤਾਰ ਦੇ ਬਾਵਜੂਦ ਲੋਕਾਂ ਵਿਚ ਲਾਪਰਵਾਹੀ ਦਾ ਆਲਮ ਉਸੇ ਤਰਾ ਬਰਕਰਾਰ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਬੁੱਧਵਾਰ ਨੂੰ ਲੁਧਿਆਣਾ ‘ਚ ਕੋਰੋਨਾ ਪਾਜ਼ੀਟਿਵ 974 ਮਰੀਜ਼ਾਂ ਦੀ ਪੁਸ਼ਟੀ ਹੋਈ ਸੀ ਜਦਕਿ 7 ਪੀੜਤਾਂ ਨੇ ਦਮ ਤੋੜਿਆ ਸੀ।
ਇਹ ਵੀ ਦੇਖੋ-
ਕੋਰੋਨਾ ਵੈਕਸੀਨ ਦੇ ਵਧੇ ਰੇਟ, ਹੁਣ ਸਰਕਾਰੀ ਹਸਪਤਾਲਾਂ ‘ਚ ਵੀ ਮੁੱਫਤ ਨਹੀਂ ਮਿਲੇਗੀ ਵੈਕਸੀਨ