coronavirus Hosiery merchants Death: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਪਸਾਰ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇੱਥੇ ਹੁਣ ਤੱਕ 8 ਹੌਜ਼ਰੀ ਕਾਰੋਬਾਰੀ ਵੀ ਇਸ ਮਹਾਮਾਰੀ ਦੀ ਚਪੇਟ ‘ਚ ਆ ਚੁੱਕੇ ਹਨ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਦੱਸਦਿਆਂ ਚੱਲਦੇ ਹਾਂ ਕਿ ਕੋਰੋਨਾ ਪੀੜਤ ਮ੍ਰਿਤਕ ਹੌਜ਼ਰੀ ਕਾਰੋਬਾਰੀਆਂ ‘ਚ ਵਰਧਮਾਨ ਯਾਰਨ ਐਂਡ ਥ੍ਰੈਂਡਸ ਲਿਮਟਿਡ ਦੇ ਮੈਨਜ਼ਿੰਗ ਡਾਇਰੈਕਟਰ ਦਰਸ਼ਨ ਲਾਲ ਸ਼ਰਮਾ ਅਤੇ ਇਕ ਹੋਰ ਹੌਜ਼ਰੀ ਕਾਰੋਬਾਰੀ ਨੇ ਕੱਲ ਭਾਵ ਸ਼ੁੱਕਰਵਾਰ ਨੂੰ ਦਮ ਤੋੜਿਆ ਹੈ। ਇਨ੍ਹਾਂ ਦੋਵਾਂ ਨੂੰ ਮਿਲਾ ਕੇ ਹੁਣ ਤੱਕ ਲੁਧਿਆਣਾ ‘ਚ 8 ਕਾਰੋਬਾਰੀਆਂ ਨੇ ਕੋਰੋਨਾ ਦੀ ਚਪੇਟ ‘ਚ ਆ ਗਏ ਦਮ ਤੋੜ ਚੁੱਕੇ ਹਨ। ਇਸ ਤੋਂ ਪਹਿਲਾਂ ਇਕ ਹੌਜ਼ਰੀ ਕਾਰੋਬਾਰੀ ਨੇ 12 ਜੁਲਾਈ, 12 ਅਗਸਤ ਨੂੰ ਇਕ, 30 ਅਗਸਤ ਨੂੰ 2, 31 ਅਗਸਤ ਨੂੰ 2 ਹੌਜ਼ਰੀ ਕਾਰੋਬਾਰੀ ਜਾਨ ਗੁਆ ਚੁੱਕੇ ਹਨ।
ਇਸ ਦੇ ਚੱਲਦਿਆਂ ਦੱਸਦੇ ਹਾਂ ਕਿ ਸਤੰਬਰ ਮਹੀਨੇ ਦੇ 11 ਦਿਨ੍ਹਾਂ ਦੌਰਾਨ ਹੁਣ ਤੱਕ ਲੁਧਿਆਣਾ ‘ਚ 146 ਲੋਕਾਂ ਨੇ ਦਮ ਤੋੜਿਆ ਹੈ। ਹੁਣ ਤੱਕ ਜ਼ਿਲ੍ਹੇ ‘ਚ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 13010 ਤੱਕ ਪਹੁੰਚ ਚੁੱਕਿਆ ਹੈ ਜਦਕਿ 558 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਜ਼ਿਲ੍ਹੇ ‘ਚ 1804 ਸਰਗਰਮ ਮਾਮਲੇ ਹਨ। ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ 190 ਲੋਕ ਕੋਰੋਨਾ ਨੂੰ ਮਾਤ ਦੇ ਕੇ ਠੀਕ ਵੀ ਹੋ ਚੁੱਕੇ ਹਨ ਤੇ ਹੁਣ ਤੱਕ 10633 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਆ ਕੇ ਇਲਾਜ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ 1421 ਤੱਕ ਪਹੁੰਚ ਚੁੱਕੀ ਹੈ ਜਦਕਿ 148 ਲੋਕਾਂ ਦੀ ਮੌਤ ਹੋ ਗਈ ਹੈ।ਮਹਾਨਗਰ ‘ਚੋਂ ਹੁਣ ਤੱਕ 1,84,327 ਸੈਂਪਲ ਲਏ ਜਾ ਚੁੱਕੇ ਹਨ, ਜੋ ਕਿ ਆਰ.ਟੀ.ਪੀ.ਸੀ.ਆਰ- 133080, ਐਂਟੀਜਨ 50552 ਅਤੇ ਟਰੂਨੈਂਟ 695 ਆਦਿ ਸ਼ਾਮਿਲ ਹਨ।
ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲ਼ੋਂ ਜਾਰੀ ਕੀਤੀ ਆਨਲਾਕ-4 ਦੀਆਂ ਨਵੀਆਂ ਗਾਈਡਲਾਈਨ ਮੁਤਾਬਕ ਹੁਣ ਹਰ ਸ਼ਨੀਵਾਰ ਨੂੰ ਬਾਜ਼ਾਰ ਖੁੱਲ੍ਹੇ ਰਹਿਣਗੇ। ਇਸ ਦੌਰਾਨ ਹਰ ਤਰ੍ਹਾਂ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ 9 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਜ਼ਰੂਰੀ ਸਾਮਾਨ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕੇ, ਹੋਟਲ, ਮਾਲਜ਼, ਰੈਸਟੋਰੈਂਟ ਅਤੇ ਧਾਰਮਿਕ ਸਥਾਨ ਪੂਰਾ ਹਫਤਾ ਨਿਰਧਾਰਿਤ ਸਮਾਂ ‘ਤੇ ਖੁੱਲਣਗੇ ਜਦਕਿ ਰਾਤ 9.30 ਵਜੇ ਤੋਂ ਸਵੇਰੇ 5 ਵਜੇ ਤੱਕ ਪੂਰੇ ਜ਼ਿਲ੍ਹੇ ‘ਚ ਕਰਫਿਊ ਰਹੇਗਾ।