corporation charge fix garbage collection: ਲੁਧਿਆਣਾ (ਤਰਸੇਮ ਭਾਰਦਵਾਜ)- ਲੋਕਲ ਬਾਡੀਜ਼ ਡਿਪਾਰਟਮੈਂਟ ਦੁਆਰਾ ਜਾਰੀ ਕੀਤੀ ਗਈ ਨੋਟੀਫਿਕੇਸ਼ਨ ‘ਚ ਸ਼ਹਿਰਵਾਸੀਆਂ ਦਾ ਕੂੜਾ ਕਲੈਕਸ਼ਨ ਦਾ ਚਾਰਜ ਵੀ ਫਿਕਸ ਕੀਤਾ ਗਿਆ ਹੈ ਜਦਕਿ ਨੋਟੀਫਿਕੇਸ਼ਨ ‘ਚ ਇਹ ਵੀ ਦੱਸਿਆ ਗਿਆ ਹੈ ਕਿ ਨਿਗਮ ਵਲੋਂ ਹਰ ਸਾਲ 5 ਫੀਸਦੀ ਤੱਕ ਕੁਲੈਕਸ਼ਨ ਚਾਰਜ ਵੀ ਵਧਾਏ ਜਾ ਸਕਦੇ ਹਨ। ਨਿਗਮ ਵੱਲੋਂ ਪਬਲਿਕ ਪਲੇਸ ‘ਚ ਕੀਤੇ ਜਾ ਰਹੇ ਪ੍ਰੋਗਰਾਮਾਂ ਅਨੁਸਾਰ ਹੀ ਕੂੜਾ ਕੁਲੈਕਸ਼ਨ ਦਾ ਚਾਰਜ ਫਿਕਸ ਕੀਤਾ ਗਿਆ ਹੈ। ਦੱਸ ਦੇਈਏ ਕਿ ਪ੍ਰੋਗਰਾਮ ‘ਚ 1000 ਲੋਕਾਂ ਦੀ ਭੀੜ ਹੋਣ ‘ਤੇ 5000, 1 ਤੋਂ 5 ਹਜ਼ਾਰ ਤੱਕ ਭੀੜ ‘ਤੇ 10,000, 5 ਤੋਂ 10 ਹਜ਼ਾਰ ਦੀ ਭੀੜ ‘ਤੇ 20 ਹਜ਼ਾਰ ਅਤੇ 10 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਭੀੜ ‘ਤੇ 40 ਹਜ਼ਾਰ ਰੁਪਏ ਸਕਿਓਰਿਟੀ ਯੂਜ਼ਰ ਫੀਸ ਵਸੂਲੀ ਜਾਵੇਗੀ। ਇਹ ਪੈਸਾ ਨਿਗਮ ਪ੍ਰਬੰਧਕਾਂ ਇਕੱਠਾ ਕਰੇਗਾ।
ਸ਼ਹਿਰ ‘ਚ ਹੁਣ ਹਾਲਾਤ ਇਹ ਹਨ ਕਿ ਜ਼ਿਆਦਾਤਰ ਘਰਾਂ ਅਤੇ ਕਮਰੀਸ਼ੀਅਲ ਬਿਲਡਿੰਗਾਂ ਤੋਂ ਨਿੱਜੀ ਲੋਕ ਹੀ ਕੂੜਾ ਡੋਰ-ਟੂ-ਡੋਰ ਕੁਲੈਕਟ ਕਰ ਰਹੇ ਹਨ। ਅਜਿਹੇ ‘ਚ ਨਿਗਮ ਵੱਲੋਂ ਇਨ੍ਹਾਂ ਤੋਂ ਪ੍ਰਤੀ ਘਰ ਦੇ ਹਿਸਾਬ ਨਾਲ 25 ਫੀਸਦੀ ਚਾਰਜ ਵਸੂਲਿਆ ਜਾਵੇਗਾ ਇਹ ਇਸ ਲਈ ਹੋਵੇਗਾ ਕਿਉਂਕਿ ਨਿਗਮ ਵੱਲੋਂ ਜਾਂ ਏ ਟੂ ਜੈੱਡ ਵੱਲੋਂ ਆ ਕੇ ਕੂੜਾ ਡੋਰ-ਟੂ-ਡੋਰ ਕੁਲੈਕਟ ਕੀਤਾ ਜਾਂਦਾ ਤਾਂ ਨੋਟੀਫਿਕੇਸ਼ਨ ਅਨੁਸਾਰ ਤੈਅ ਰੇਟ ‘ਤੇ ਨਿਗਮ ਜਾਂ ਏ ਟੂ ਜੈੱਡ ਪੈਸਾ ਵਸੂਲ ਕਰੇਗਾ। ਇਨ੍ਹਾਂ ਦੋਵਾਂ ਤੋਂ ਇਲਾਵਾ ਜੇਕਰ ਕੋਈ ਨਿੱਜੀ ਲੋਕ ਕੁਲੈਕਟ ਕਰ ਰਹੇ ਹਾਂ ਤਾਂ ਉਨ੍ਹਾਂ ਤੋਂ 25 ਫੀਸਦੀ ਨਿਗਮ ਪੈਸਾ ਵਸੂਲ ਕਰੇਗਾ।
ਨੋਟੀਫਿਕੇਸ਼ਨ ਜਾਰੀ: ਇਹ ਚਾਰਜਿਸ ਕੀਤੇ ਨਿਰਧਾਰਿਤ-
-50 ਤੋਂ 500 ਗਜ ਤੱਕ ਦੇ ਮਕਾਨ ਦਾ 50 ਤੋਂ 200 ਰੁਪਏ
-ਸਟ੍ਰੀਟ ਵੈਂਡਰ ਨੂੰ 100 ਰੁਪਏ
-ਗੈਸਟ ਹਾਊਸ , ਰੈਸਟੋਰੈਂਟ ਨਾਲ 50 ਵਿਅਕਤੀਆਂ ਤੱਕ, ਹੋਟਲ ਬਿਨਾਂ ਸਟਾਰ ਵਾਲੇ ਨੂੰ 200 ਰੁਪਏ
-ਰੈਸਟੋਰੈਂਟ 50 ਵਿਅਕਤੀਆਂ ਤੋਂ ਜਿਆਦਾ ਵਾਲੇ, ਹੋਟਲ 3 ਸਟਾਰ ਵਾਲੇ ਨੂੰ 3000 ਰੁਪਏ
-ਹੋਟਲ 3 ਸਟਾਰ ਤੋਂ ਜਿਆਦਾ ਵਾਲੇ ਤੋਂ 5000 ਰੁਪਏ
-ਸ਼ਾਪਸ, ਈਟਿੰਗ ਪਲੇਸ, ਡਾਬਾ, ਸਵੀਟ ਸ਼ਾਪ, ਕਾਫੀ ਹਾਊਸ, ਕੰਟੀਨ ਆਦਿ ਤੋਂ 500 ਰੁਪਏ
-ਵਿਆਹ, ਐਗਜ਼ੀਬਿਸ਼ਨ, ਤਿਉਹਾਰ, ਫੇਅਰ ਹਾਲ, ਟ੍ਰੇਡ ਫੇਅਰ, ਪਰਾਟੀ ਪਲਾਂਟ, ਕਮਿਊਨਿਟੀ ਹਾਲ, ਕਲੱਬ ‘ਚ 3000 ਗਜ ਤੱਕ ਅਤੇ ਉਸ ਤੋਂ ਜਿਆਦਾ ਵਾਲਿਆਂ ਤੋਂ ਕ੍ਰਮਵਾਰ 3000, 5000
-ਸਰਕਾਰੀ ਦਫਤਰ, ਸ਼ਾਪਿੰਗ ਮਾਲਜ਼, ਕੰਪਲੈਕਸ ਪ੍ਰਤਾ ਸ਼ਾਪ 300 ਰੁਪਏ
-ਕਮਰੀਸ਼ੀਅਲ ਦਫਤਰ , ਬੈਂਕ , ਇੰਸ਼ੋਰੈਸ ਦਫਤਰ ਆਦਿ ਤੋਂ 500 ਰੁਪਏ (ਪੈਟਰੋਲ ਪੰਪ ਅਤੇ ਗੈਸ ਸਟੇਸ਼ਨ ਤੋਂ 1000 ਰੁਪਏ)
-ਸਮਾਲ ਅਤੇ ਕੋਟੇਜ ਇੰਡਸਟਰੀ, ਵਰਕਸ਼ਾਪ 10 ਕਿਲੋ ਪ੍ਰਤਾ ਦਿਨ ਦੇ ਕੂੜੇ ਦੇ 1000 ਰੁਪਏ
-ਗੋਦਾਮ, ਕੋਲਡ ਸਟੋਰ ਤੋਂ 5000 ਰੁਪਏ (ਪਲੇਅ ਗਰੁੱਪ ਪ੍ਰਾਇਮਰੀ ਸਕੂਲ ਤੋਂ 300 ਰੁਪਏ)
-ਮਿਡਲ ਅਤੇ ਹਾਈ ਸਕੂਲ ਤੋਂ 500 ਰੁਪਏ
-ਸੀਨੀਅਰ ਸੈਕੰਡਰੀ ਸਕੂਲ, ਹੋਰ ਸਿੱਖਿਆ ਸੰਸਥਾਵਾਂ ਤੋਂ 1000 ਰੁਪਏ
-ਕਾਲਜ , ਆਈ.ਟੀ.ਆਈ , ਪਾਲੀਟੈਕਨਿਕ ਆਦਿ ਤੋਂ 3000 ਰੁਪਏ
-ਯੂਨੀਵਰਸਿਟੀ ਤੋਂ 25000 ਰੁਪਏ
-ਹੋਸਟਲ ਪ੍ਰਤੀ ਕਮਰਾ 50 ਰੁਪਏ
-ਕਲੀਨਿਕ , ਡਿਸਪੈਂਸਰੀ 50 ਬੈਡ ਤੱਕ ਨਾਨ ਬਾਇਓਮੈਡੀਕਲ ਵੇਸਟ 2000 ਰੁਪਏ, 50 ਤੋਂ ਜਿਆਦਾ ਬੈਡ ਵਾਲਿਆਂ ਤੋਂ 4000 ਰੁਪਏ
-ਲੈਬੋਰਟਰੀ ਬਿਨਾ ਬਾਇਓਮੈਡੀਕਲ ਵੇਸਟ ਦੇ 2000 ਰੁਪਏ
-ਕੁਲੈਕਸ਼ਨ ਅਤੇ ਡਿਸਪੋਜ਼ਲ ਆਫ ਕੰਸਟ੍ਰਕਸ਼ਨ ਐਂਡ ਡੀਮੋਲੇਸ਼ਨ ਵੇਸਟ ਪ੍ਰਤੀ ਟਨ 500 ਰੁਪਏ