corporation notice institutions lease: ਲੁਧਿਆਣਾ (ਤਰਸੇਮ ਭਾਰਦਵਾਜ)-ਨਿਗਮ ਨੇ ਕਈ ਸੰਸਥਾਵਾਂ ਨੂੰ ਪ੍ਰਾਪਰਟੀ ਲੀਜ਼ ‘ਤੇ ਦਿੱਤੀ ਹੈ ਪਰ ਇਨ੍ਹਾਂ ‘ਚ ਕਈਆਂ ਦਾ ਐਗਰੀਮੈਂਟ ਖਤਮ ਹੋ ਚੁੱਕਿਆ ਹੈ ਅਤੇ ਕਈ ‘ਚ ਕਮਰੀਸ਼ੀਅਲ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਸ ਨੂੰ ਲੈ ਕੇ ਨਿਗਮ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਰੋਕਣ ਲਈ ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ ਦੀ ਅਗਵਾਈ ‘ਚ ਕਮੇਟੀ ਦੀ ਮੀਟਿੰਗ ਹੋਈ। ਇਸ ‘ਚ ਫੈਸਲਾ ਲਿਆ ਗਿਆ ਹੈ ਕਿ ਸੰਸਥਾਵਾਂ ਦੇ ਨਾਲ ਫਿਰ ਤੋਂ ਐਗਰੀਮੈਂਟ ਕੀਤਾ ਜਾਵੇ ਜਾਂ ਫਿਰ ਥਾਵਾਂ ਖਾਲੀ ਕਰਵਾਈਆਂ ਜਾਣ। ਇਸੇ ਤਰ੍ਹਾਂ ਜਿੱਥੇ ਲੀਜ਼ ‘ਤੇ ਜ਼ਮੀਨ ਨੂੰ ਲੈ ਕੇ ਕਮਰੀਸ਼ੀਅਲ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਉਸ ਦੀ ਲੀਜ਼ ਖਤਮ ਕਰਨ ਅਤੇ ਕਮਰੀਸ਼ੀਅਲ ਪ੍ਰਾਪਰਟੀਆਂ ਦਾ ਰੈਵੇਨਿਊ ਨਿਗਮ ਦੇ ਖਾਤੇ ‘ਚ ਜਮ੍ਹਾਂ ਕਰਵਾਉਣ ਦੇ ਲਈ ਹਫਤੇਭਰ ‘ਚ ਨੋਟਿਸ ਜਾਰੀ ਕਰੇਗਾ।
ਸੈਕਟਰੀ ਜਸਦੇਵ ਸਿੰਘ ਸੇਖੋ ਨੇ ਦੱਸਿਆ ਹੈ ਕਿ ਸਿਵਲ ਸਿਟੀ ਦੇ ਕੋਲ ਇਕ ਮਸ਼ਹੂਰ ਸਕੂਲ-ਕਾਲਜ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੀ ਲੀਜ਼ ਖਤਮ ਹੋ ਚੁੱਕੀ ਹੈ। ਰੈਵੇਨਿਊ ਡਿਪਾਰਟਮੈਂਟ ਨੇ ਨਿਗਮ ਦੇ ਕੋਲ ਰਿਕਾਰਡ ਵੀ ਪੇਸ਼ ਕਰ ਦਿੱਤਾ ਹੈ। ਅਜਿਹੇ ‘ਚ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਮੌਜੂਦਾ ਮਾਰਕੀਟ ਰੇਟ ਮੁਤਾਬਕ ਦੋਬਾਰਾ ਲੀਜ਼ ‘ਤੇ ਦੇਣ ਜਾਂ ਜ਼ਮੀਨ ਖਾਲੀ ਕਰਵਾਉਣ ਦਾ ਨੋਟਿਸ ਜਾਰੀ ਹੋਵੇਗਾ। ਇਸੇ ਤਰ੍ਹਾਂ ਕੋਚਰ ਮਾਰਕੀਟ ‘ਚ ਜੰਝਘਰ, ਮਾਡਲ ਟਾਊਨ ‘ਚ ਚੈਰੀਟੇਬਲ ਹਸਪਤਾਲ-ਕਾਲਜ ਨੂੰ ਦਿੱਤੀ ਗਈ ਜ਼ਮੀਨ ‘ਤੇ ਕਮਰਸ਼ੀਅਲ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ਦੀ ਲੀਜ ਖਤਮ ਹੋਣ ਅਤੇ ਗਤੀਵਿਧੀਆਂ ਦਾ ਪੈਸਾ ਨਿਗਮ ਕੋਲ ਜਮ੍ਹਾਂ ਕਰਵਾਉਣ ਦਾ ਨੋਟਿਸ ਜਾਰੀ ਹੋਵੇਗਾ। ਇਸ ਮੌਕੇ ‘ਤੇ ਕੌਂਸਲਰ ਜੈ ਪ੍ਰਕਾਸ਼, ਬਲਜਿੰਦਰ ਸਿੰਘ ਬੰਟੀ, ਸਰਬਜੀਤ ਸਿੰਘ ਲਾਡੀ, ਨਰਿੰਦਰ ਸ਼ਰਮਾ, ਰਾਜ ਥਾਪਰ, ਸੁਪਰਡੈਂਟ ਰਾਜੀਵ ਭਾਰਦਵਾਜ ਪਹੁੰਚੇ।