corporation notice sacred heart school court: ਲੁਧਿਆਣਾ (ਤਰਸੇਮ ਭਾਰਦਵਾਜ)-ਲੁਧਿਆਣਾ ਨਗਰ ਨਿਗਮ ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਸਰਾਭਾ ਨਗਰ ਪ੍ਰਬੰਧਨ ਵਿਚਾਲੇ ਪ੍ਰਾਪਰਟੀ ਟੈਕਸ ਨੂੰ ਲੈ ਕੇ ਚੱਲ ਰਿਹਾ ਵਿਵਾਦ ਅਦਾਲਤ ਪਹੁੰਚ ਗਿਆ ਹੈ। ਹੁਣ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਹੀ ਨਗਰ ਨਿਗਮ ਟੈਕਸ ਵਸੂਲੀ ਦੀ ਪ੍ਰਕਿਰਿਆ ਨੂੰ ਅੱਗੇ ਵਧਾ ਸਕੇਗਾ। ਨਿਗਮ ਨੇ ਸਕੂਲ ਪ੍ਰਬੰਧਨ ‘ਤੇ 3.25 ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ ਬਕਾਇਆ ਕੱਢਿਆ। ਨਿਗਮ ਨੇ ਕਰੀਬ ਇਕ ਮਹੀਨਾ ਪਹਿਲਾਂ 1.15 ਕਰੋੜ ਰੁਪਏ ਦਾ ਨੋਟਿਸ ਸਕੂਲ ਪ੍ਰਬੰਧਨ ਨੂੰ ਸੌਂਪਿਆ ਸੀ, ਜਿਸ ‘ਚ ਸਕੂਲ ਪ੍ਰਬੰਧਨ ਨੇ 18 ਲੱਖ ਰੁਪਏ ਦਾ ਚੈਕ ਨਗਰ ਨਿਗਮ ਨੂੰ ਵੀ ਦੇ ਦਿੱਤਾ ਸੀ। ਹਾਲਾਂਕਿ ਨਿਗਮ ਨੇ ਹੁਣ 2.10 ਕਰੋੜ ਰੁਪਏ ਦਾ ਇਕ ਹੋਰ ਨੋਟਿਸ ਸਕੂਲ ਪ੍ਰਬੰਧਨ ਨੂੰ ਭੇਜਿਆ ਹੈ। ਨਿਗਮ ਦੇ ਨਵੇਂ ਨੋਟਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਅਦਾਲਤ ‘ਚ ਪਟੀਸ਼ਨ ਦਾਇਰ ਕਰ ਦਿੱਤੀ ਹੈ। ਨਿਗਮ ਜ਼ੋਨ ਡੀ ਦੇ ਪ੍ਰਾਪਰਟੀ ਟੈਕਸ ਬ੍ਰਾਂਚ ਦੇ ਸੁਪਰਡੈਂਟ ਹਰਵਿੰਦਰ ਸਿੰਘ ਬਿੰਦਰਾ ਨੇ ਦੱਸਿਆ ਹੈ ਕਿ ਸਕੂਲ ਦੇ ਪੂਰੇ ਪ੍ਰਾਪਰਟੀ ਟੈਕਸ ਦੀ ਗਣਨਾ ਕੀਤੀ ਗਈ ਤਾਂ ਇਹ 3.25 ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਇਸ ‘ਚ 1.15 ਕਰੋੜ ਰੁਪਏ ਦਾ ਨੋਟਿਸ ਨਿਗਮ ਨੂੰ ਪਹਿਲਾਂ ਹੀ ਦਿੱਤਾ ਗਿਆ ਸੀ, ਜਦਕਿ ਬਾਕੀ ਦਾ ਨੋਟਿਸ ਬਾਅਦ ‘ਚ ਦਿੱਤਾ ਗਿਆ।
ਦੱਸਣਯੋਗ ਹੈ ਕਿ ਪਹਿਲਾਂ ਨੋਟਿਸ 2016-17 ਤੋਂ 2018-19 ਤੱਕ ਸੀ। ਉਸ ਤੋਂ ਬਾਅਦ ਜਦੋਂ 2014-15, 2015-16 ਅਤੇ 2019-20 ਅਤੇ 2020-21 ਦੇ ਟੈਕਸ ਦੀ ਗਣਨਾ ਕੀਤੀ ਗਈ ਤਾਂ 2.10 ਕਰੋੜ ਰੁਪਏ ਹੋਰ ਬਣਾਉਂਦਾ ਸੀ। ਇਹ ਨੋਟਿਸ ਸਕੂਲ ਪ੍ਰਬੰਧਕਾਂ ਨੂੰ ਬਾਅਦ ‘ਚ ਦਿੱਤਾ ਗਿਆ।ਹੁਣ ਸਕੂਲ ਪ੍ਰਬੰਧਕਾਂ ਨੇ ਕੋਰਟ ‘ਚ ਪਟੀਸ਼ਨ ਦਾਇਰ ਕਰ ਦਿੱਤੀ। ਇਸ ਕਾਰਨ ਹੁਣ ਸਕੂਲ ਪ੍ਰਬੰਧਕਾਂ ਨੂੰ ਇਸ ਟੈਕਸ ਦੀ ਵਸੂਲੀ ਨਹੀਂ ਕੀਤੀ ਜਾ ਰਹੀ ।
ਇਹ ਵੀ ਦੇਖੋ–