corporations claims excellent rankings: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ਦੇ ਬਚੱਤ ਭਵਨ ‘ਚ ਸਵੱਛ ਸਰਵੇਖਣ ਨੂੰ ਲੈ ਕੇ ਨਿਗਮ ਅਫਸਰਾਂ ਨੇ ਮੀਟਿੰਗ ਕੀਤੀ, ਜਿਸ ‘ਚ ਦਾਅਵੇ ਕੀਤੇ ਗਏ ਕਿ ਇਸ ਵਾਰ ਬਿਹਤਰੀਨ ਰੈਕਿੰਗ ਲੈ ਕੇ ਆਉਣਗੇ ਪਰ ਹਕੀਕਤ ‘ਚ ਹਲਕੀ ਬਾਰਿਸ਼ ਨਾਲ ਵੀ ਸੜਕਾਂ ‘ਤੇ ਕੂੜਾ ਖਿਲਰਿਆ ਨਜ਼ਰ ਆਇਆ ਹੈ ਅਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਚੰਗੀ ਰੈਕਿੰਗ ਲੈ ਕੇ ਆਵਾਂਗੇ। ਇਸ ਦਾ ਮਤਲਬ ਕਿ ਹਲਕੀ ਬਾਰਿਸ਼ ਵੀ ਸ਼ਹਿਰ ‘ਚ ਨਿਗਮ ਦੇ ਕੀਤੇ ਜਾਣ ਵਾਲੇ ਦਾਅਵਿਆਂ ਦੀ ਪੋਲ ਖੋਲ ਰਹੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਸੋਮਵਾਰ ਨੂੰ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੀ ਜ਼ਿਲ੍ਹਾ ਪੱਧਰੀ ਤਕਨੀਕੀ ਕਮੇਟੀ ਦੀ ਮੀਟਿੰਗ ਸੀ.ਈ.ਓ. ਤੇ ਕਮਿਸ਼ਨਰ ਪ੍ਰਦੀਪ ਸਭਰਵਾਲ ਦੀ ਅਗਵਾਈ ਹੇਠ ਹੋਈ, ਜਿਸ ‘ਚ ਕਈ ਪ੍ਰੋਜੈਕਟਾਂ ‘ਤੇ ਵਿਚਾਰ ਕੀਤਾ ਗਿਆ। ਸ਼ਹਿਰ ‘ਚ ਸਮਾਰਟ ਸਿਟੀ ਯੋਜਨਾ ਤਹਿਤ ਚੱਲ ਰਹੇ ਪ੍ਰੋਜੈਕਟ ਦੀ ਮੀਟਿੰਗ ਦੌਰਾਨ ਸਮੀਖਿਆ ਕੀਤੀ ਗਈ ਅਤੇ ਪ੍ਰਸਤਾਵਿਤ ਪ੍ਰੋਜੈਕਟਾਂ ਲਈ ਲੋੜੀਂਦੀ ਕਾਰਵਾਈ ਜਲਦੀ ਮੁਕੰਮਲ ਕਰਨ ਦੀ ਹਦਾਇਤ ਦਿੱਤੀ ਗਈ।