counseling courses PAU start today: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਵੱਲੋਂ ਅੰਡਰ ਗ੍ਰੈਜੂਏਟ, ਇੰਟੀਗ੍ਰੇਟਿਡ ਅਤੇ ਆਨਰਜ਼ ਕੋਰਸਾਂ ਦੇ ਨਵੇਂ ਸੈਂਸ਼ਨ ਲਈ ਕਾਊਂਸਲਿੰਗ ਦੀ ਅੱਜ ਤੋਂ ਸ਼ੁਰੂਆਤ ਕਰ ਦਿੱਤੀ ਜਾਵੇਗੀ। ਵੱਖ-ਵੱਖ ਕੋਰਸਾਂ ਲਈ ਕਾਊਸਲਿੰਗ ਦੀ ਸ਼ੁਰੂਆਤ 13 ਅਕਤੂਬਰ ਤੋਂ ਹੋਵੇਗੀ। ਜੋ ਕਿ 16 ਅਕਤੂਬਰ ਤੱਕ ਆਯੋਜਿਤ ਹੋਵੇਗੀ। ਕਾਊਂਸਲਿੰਗ ਪਾਲ ਆਡੀਟੋਰੀਅਮ ‘ਚ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਆਪਣੇ ਨਾਲ ਸਾਰੇ ਅਸਲੀ ਡਾਕੂਮੈਂਟ, ਫੋਟੋਕਾਪੀ, ਅਤੇ ਪ੍ਰੋਸਪੈਕਟਸ ‘ਚ ਦੱਸੀ ਗਈ ਕੋਰਸ ਫੀਸ ਲਿਆਉਣੀ ਹੋਵੇਗੀ। ਇਸ ਦੇ ਨਾਲ ਹੀ ਕਾਊਂਸਲਿੰਗ ‘ਚ ਆਉਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸਰਪ੍ਰਸਤ ਨੂੰ ਫੇਸ ਮਾਸਕ, ਗਲਵਜ਼, ਹੈਂਡ ਸੈਨੇਟਾਈਜ਼ਰ, ਪੀਣ ਦੇ ਪਾਣੀ ਦੀ ਬੋਤਲ ਅਤੇ ਖੁਦ ਦਾ ਪੈੱਨ ਲਿਆਉਣਾ ਹੋਵੇਗਾ। ਇਸ ਤੋਂ ਬਿਨਾ ਵਿਦਿਆਰਥੀਆਂ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ। 13 ਅਕਤੂਬਰ ਨੂੰ ਬੀ.ਐੱਸ.ਸੀ ਆਨਰਜ਼ ਖੇਤੀਬਾੜੀ ਦੀ ਕਾਊਂਸਲਿੰਗ ਹੋਵੇਗੀ। ਬੀਟੈਂਕ ਬਾਇਓਟੈਕਨਾਲੋਜੀ ਦੇ ਵਿਦਿਆਰਥੀਆਂ ਨੂੰ 14 ਅਕਤੂਬਰ ਨੂੰ ਸਵੇਰਸਾਰ 10 ਵਜੇ ਅਤੇ ਫੂਡ ਤਕਨਾਲੌਜੀ ਦੇ ਲਈ 14 ਅਕਤੂਬਰ ਨੂੰ 12:30 ਵਜੇ ਰਿਪੋਰਟ ਕਰਨਾ ਹੋਵੇਗਾ।
ਬੀ.ਐੱਸ.ਸੀ ਬਾਗਬਾਨੀ ਲਈ 15 ਅਕਤੂਬਰ ਨੂੰ ਸਵੇਰੇ 10 ਵਜੇ ਅਤੇ 5 ਸਾਲ ਦੇ ਇੰਟੀਗ੍ਰੇਟਿਡ ਐੱਮ.ਐੱਸ.ਸੀ (ਆਨਰਜ਼) ਪ੍ਰੋਗਰਾਮ ਲਈ 15 ਅਕਤੂਬਰ ਨੂੰ ਸਾਢੇ 12 ਵਜੇ ਆਉਣਾ ਹੋਵੇਗਾ। ਬੀ.ਐੱਸ.ਸੀ ਆਨਰਜ਼ ਕਮਿਊਨਿਟੀ ਸਾਇੰਸ ਲਈ 16 ਅਕਤੂਬਰ ਨੂੰ ਸਵੇਰੇ 10 ਵਜੇ ਅਤੇ ਬੀ.ਐੱਸ.ਸੀ ਆਨਰਜ਼ ਪੋਸ਼ਣ ਅਤੇ ਖੁਰਾਕ ਦੇ ਲਈ 16 ਅਕਤੂਬਰ ਨੂੰ ਸਾਢੇ 12 ਵਜੇ ਰਿਪੋਰਟ ਕਰਨੀ ਹੋਵੇਗੀ।