CP spreading false rumors: ਲੁਧਿਆਣਾ (ਤਰਸੇਮ ਭਾਰਦਵਾਜ)- ਖਤਰਨਾਕ ਕੋਰੋਨਵਾਇਰਸ ਦੇ ਕਾਰਨ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਇਕ ਵਾਰ ਫਿਰ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਫੇਸਬੁੱਕ ਪੇਜ ‘ਤੇ ਆਨਲਾਈਨ ਹੋਏ, ਜਿੱਥੇ ਸਭ ਤੋਂ ਪਹਿਲਾਂ ਸੀ.ਪੀ ਕੋਰੋਨਾ ਸਬੰਧੀ ਸਖਤ ਤੇਵਰ ਦਿਖਾਏ। ਸੀ.ਪੀ.ਅਗਰਵਾਲ ਨੇ ਕਿਹਾ ਹੈ ਕਿ ਕੋਰੋਨਾ ਮਰੀਜ਼ਾਂ ਦੇ ਮਰਨ ਤੋਂ ਬਾਅਦ ਅੰਗ ਕੱਢੇ ਜਾਣ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ‘ਤੇ ਝੂਠੀ ਅਫਵਾਹ ਫੈਲਾਉਣ ਵਾਲੇ ਨੂੰ ਹੁਣ ਜੇਲ ਜਾਣਾ ਪਵੇਗਾ।
ਕਮਿਸ਼ਨਰੇਟ ਪੁਲਿਸ ਦੀ ਸੋਸ਼ਲ ਮੀਡੀਆ ਸੈੱਲ ਇਸ ‘ਤੇ ਪੈਨੀ ਨਜ਼ਰ ਹੈ ਅਤੇ ਹੁਣ ਤੱਕ 5 ਕੇਸ ਵੀ ਦਰਜ ਕੀਤੇ ਜਾ ਚੁੱਕੇ ਹਨ। ਰੋਜ਼ਾਨਾ ਸ਼ਹਿਰ ‘ਚ ਲਗਭਗ 5 ਹਜ਼ਾਰ ਵਿਅਕਤੀਆਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ, ਜਿਸ ਦੇ ਲਈ 5 ਵੈਨਾਂ ਤੋਂ ਇਲਾਵਾ 100 ਟੀਮਾਂ ਮਿਹਨਤ ਕਰ ਰਹੀਆਂ ਹਨ। ਵਿਆਹ ਸਮਾਗਮ ਦੌਰਾਨ ਸਿਰਫ 30 ਵਿਅਕਤੀਆਂ ਨੂੰ ਇਕੱਠੇ ਹੋਣ ਦੀ ਇਜ਼ਾਜਤ ਦਿੱਤੀ ਗਈ ਹੈ ਜਦਕਿ ਧਾਰਮਿਕ ਸਥਾਨਾਂ ‘ਤੇ ਇਕੱਠੇ ਹੋਣ ਅਤੇ ਪਾਰਟੀ ਕਰਨ ਤੇ ਪਾਬੰਦੀ ਹੈ। ਇਸ ਦੇ ਨਾਲ ਹੀ ਸੀ.ਪੀ ਨੇ ਇਹ ਵੀ ਕਿਹਾ ਹੈ ਕਿ ਧਰਨਾ ਪ੍ਰਦਰਸ਼ਨ ਕਰ ਕੇ ਰੋਸ ਜ਼ਾਹਰ ਕਰਨਾ ਹਰ ਨਾਗਰਿਕ ਦਾ ਹੱਕ ਹੈ ਪਰ 5 ਤੋਂ ਜ਼ਿਆਦਾ ਵਿਅਕਤੀ ਇਕ ਥਾਂ ‘ਤੇ ਇੱਕਠੇ ਹੋਣ ਤੋਂ ਗੁਰੇਜ਼ ਕਰਨ ਅਤੇ ਕੋਵਿਡ-19 ਦੇ ਨਿਯਮਾਂ ਨੂੰ ਫਾਲੋ ਕਰਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਸ ਸਮੇਂ ਤੁਸੀਂ ਇਕੱਲੇ ਕਾਰ ਚਲਾਉਂਦੇ ਹੋ ਤਾਂ ਮਾਸਕ ਪਹਿਨਣ ਦੀ ਲੋੜ ਨਹੀਂ ਪਰ ਕਾਰ ਤੋਂ ਬਾਹਰ ਉਤਰਦਿਆਂ ਸਾਰ ਹੀ ਮਾਸਕ ਜ਼ਰੂਰ ਪਹਿਨੋ। ਇਸ ਦੇ ਨਾਲ ਹੀ ਆਪਣੀ ਸੁਰੱਖਿਆ ਲਈ ਕਾਰ ਸਵਾਰ ਮਾਸਕ ਪਹਿਨ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਕਿਸੇ ਫੈਕਟਰੀ ਵਰਕਰ ਦੀ ਤਬੀਅਤ ਖਰਾਬ ਹੈ ਤਾਂ ਉਸ ਨੂੰ ਛੁੱਟੀ ਦਿੱਤੀ ਜਾਵੇ ਅਤੇ ਤਨਖਾਹ ਨਾ ਕੱਟੀ ਜਾਵੇ।