cylinder burst death youth deliver: ਲੁਧਿਆਣਾ (ਤਰਸੇਮ ਭਾਰਦਵਾਜ)-ਇਕ ਪਾਸੇ ਲੋਕ ਲੋਹੜੀ ਦੇ ਤਿਉਹਾਰ ਦੇ ਜਸ਼ਨ ਦੀਆਂ ਤਿਆਰੀਆਂ ‘ਚ ਜੁੱਟੇ ਹੋਏ ਸੀ, ਤਾਂ ਉਸ ਸਮੇਂ ਲੁਧਿਆਣਾ ‘ਚ ਦਿਲ ਨੂੰ ਦਹਿਲਾ ਦੇਣਾ ਵਾਲਾ ਅਜਿਹਾ ਹਾਦਸਾ ਵਾਪਰਿਆ, ਜਿਸ ਨੇ ਲੋਹੜੀ ਦੇ ਗੀਤ ਗਮਾਂ ‘ਚ ਬਦਲ ਦਿੱਤੇ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਫੋਕਲ ਪੁਆਇੰਟ ‘ਚ ਗਣੇਸ਼ ਫੈਕਟਰੀ ਦੇ ਬਾਹਰ ਅੱਜ ਵੈਲਡਿੰਗ ਕਰਨ ਵਾਲੀ ਗੈਸ ਨਾਲ ਭਰੀ ਗੱਡੀ ‘ਚ ਸਿਲੰਡਰ ਫਟਣ ਨਾਲ ਵੱਡਾ ਧਮਾਕਾ ਹੋ ਗਿਆ, ਜਿਸ ਕਾਰਨ ਇਕ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਰੂਪ ‘ਚ ਵਾਪਰਿਆ ਕਿ ਹਾਦਸਾਗ੍ਰਸਤ ਨੌਜਵਾਨ ਦੇ ਸਰੀਰ ਦੇ ਟੁਕੜੇ ਕਈ ਮੀਟਰ ਤੱਕ ਦੂਰ ਜਾ ਡਿੱਗੇ, ਇੰਨਾ ਹੀ ਨਹੀਂ ਧਮਾਕੇ ਦੇ ਕਾਰਨ ਨੇੜੇ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੱਕ ਟੁੱਟ ਗਏ, ਮ੍ਰਿਤਕ ਨੌਜਵਾਨ ਦੀ ਪਛਾਣ ਗੁਰਦੀਪ ਸਿੰਘ ਦੇ ਨਾਂ ਨਾਲ ਹੋਈ ਹੈ, ਜੋ ਕਿ ਗੈਸ ਸਿੰਲਡਰ ਕੰਪਨੀ ‘ਚੋਂ ਹੈਲਪਰ ਦਾ ਕੰਮ ਕਰਦਾ ਸੀ।
ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਉਸ ਦਾ ਹੈਲਪਰ ਗੁਰਦੀਪ ਸਿੰਘ ਦੀਪਾ ਜਦੋਂ ਸਿਲੰਡਰ ਉਤਾਰ ਰਿਹਾ ਸੀ, ਤਾਂ ਅਚਾਨਕ ਸਿਲੰਡਰ ਹੇਠਾਂ ਦੱਬਣ ਕਰਕੇ ਉਸ ‘ਚ ਧਮਾਕਾ ਹੋ ਗਿਆ, ਜਿਸ ਨਾਲ ਹੈਲਪਰ ਦੀ ਮੌਕੇ ਤੇ ਹੀ ਮੌਤ ਹੋ ਗਈ, ਉਨ੍ਹਾਂ ਦੱਸਿਆ ਕਿ ਸਿਲੰਡਰ ਫੋਕਲ ਪੁਆਇੰਟ ਫੇਸ 6 ਵਿਖੇ ਗਣੇਸ਼ ਫੈਕਟਰੀ ‘ਚ ਦੇਣ ਲਈ ਰੁਕੇ ਸਨ। ਡਰਾਈਵਰ ਨੇ ਇਹ ਵੀ ਦੱਸਿਆ ਕਿ 22 ਸਿਲੰਡਰ ਜੀਪ ‘ਚ ਸਨ, ਜਿਨ੍ਹਾਂ ‘ਚੋਂ 5 ਹੀ ਭਰੇ ਹੋਏ ਸਨ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ਤੇ ਪੁਲਿਸ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਚੌਂਕੀ ਇੰਚਾਰਜ ਧਰਮ ਪਾਲ ਚੌਧਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਦੇਖੋ–