DC Councillor advanced life support ambulance: ਲੁਧਿਆਣਾ (ਤਰਸੇਮ ਭਾਰਦਵਾਜ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਨਿਗਮ ਕੌਸਲਰ ਸ੍ਰੀਮਤੀ ਮਮਤਾ ਆਸ਼ੂ ਵੱਲੋਂ ਅੱਜ ਸਥਾਨਕ ਸਿਵਲ ਹਸਪਤਾਲ ‘ਚ ਲੁਧਿਆਣਾ ਦੇ ਲੋਕਾਂ ਨੂੰ ਇੱਕ ਐਡਵਾਂਸ ਲਾਈਫ ਸਪੋਰਟ ਐਂਬੂਲੈਂਸ ਸਮਰਪਿਤ ਕੀਤੀ। ਏਵਨ ਸਾਈਕਲ ਦੇ ਚੇਅਰਮੈਨ ਅਤੇ ਐੱਮ.ਡੀ. ਸ. ਓਂਕਾਰ ਸਿੰਘ ਪਾਹਵਾ ਨੂੰ ਅਤਿ ਆਧੁਨਿਕ ਹਾਈ-ਟੈਕ ਐਂਬੂਲੈਂਸ, ਮ੍ਰਿਤਕ ਦੇਹਾਂ ਨੂੰ ਸਮਸ਼ਾਘਾਟ ਲਿਜਾਣ ਵਾਲੀ ਇਕ ਇਲੈਕਟ੍ਰਾਨਿਕ ਵੈਨ (ਮੋਰਚਰੀ ਵੈਨ) ਅਤੇ 15 ਆਕਸੀਜਨ ਕੰਸਨਟਰੇਟਰ ਤਿਆਰ ਕਰਨ ਲਈ 32 ਲੱਖ ਰੁਪਏ ਦਾਨ ਵਜੋਂ ਦੇਣ ਦਾ ਧੰਨਵਾਦ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਕਿਹਾ ਕਿ ਇਹ ਐਡਵਾਂਸ ਲਾਈਫ ਸਪੋਰਟ ਸਿਸਟਮ ਯੁਕਤ ਐਂਬੂਲੈਂਸ ਰੋਗੀਆਂ ਦੀ ਆਵਾਜਾਈ ਦੀ ਵੱਧਦੀ ਮੰਗ ਦੀ ਪੂਰਤੀ ਕਰੇਗੀ।ਉਨ੍ਹਾਂ ਦੱਸਿਆ ਕਿ ਐਂਬੂਲੈਂਸ ‘ਚ ਬਜ਼ੁਰਗ ਅਤੇ ਬੱਚਿਆਂ ਲਈ ਵੈਂਟੀਲੇਟਰ, ਏਅਰ-ਕੰਡੀਸ਼ਨਿੰਗ, ਈ.ਸੀ.ਜੀ., ਆਕਸੀਜਨ ਮਸ਼ੀਨ, ਡਿਫਿਬ੍ਰਿਲੇਟਰ ਅਤੇ ਨਿਵੇਸ਼ ਪ੍ਰਣਾਲੀ, ਸਕਸ਼ਨ ਪੰਪ, ਸਟ੍ਰੈਚਰ, ਆਕਸੀਮੀਟਰ ਅਤੇ ਫਸਟ ਏਡ ਕਿੱਟ ਵਰਗੀਆਂ ਸਹੂਲਤਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਮੋਰਚਰੀ ਵੈਨ ਕੋਰੋਨਾ ਵਾਇਰਸ ਨਾਲ ਪੀੜ੍ਹਤ ਅਤੇ ਹੋਰ ਮ੍ਰਿਤਕਾਂ ਲਈ ਮੁਫਤ ਸੇਵਾਵਾਂ ਪ੍ਰਦਾਨ ਕਰੇਗੀ।
ਉਨ੍ਹਾਂ ਦੱਸਿਆ ਕਿ ਏਵਨ ਸਾਈਕਲ ਦੇ ਚੇਅਰਮੈਨ ਅਤੇ ਐਮ.ਡੀ. ਸ. ਓਂਕਾਰ ਸਿੰਘ ਪਾਹਵਾ ਦੇ ਸਮਾਜ ਪ੍ਰਤੀ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਅਤੇ ਇਹ ਕੋਵਿਡ-19 ਮਹਾਂਮਾਰੀ ਦੀ ਸੰਭਾਵਿਤ ਤੀਜੀ ਲਹਿਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਸਹਾਈ ਸਿੱਧ ਹੋਵੇਗਾ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਾਮਾਰੀ ਦੀ ਤੀਜੀ ਲਹਿਰ ਤੋਂ ਬਚਣ ਲਈ ਜਲਦ ਤੋਂ ਜਲਦ ਟੀਕਾਕਰਣ ਕਰਵਾਉਣ ਅਤੇ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਤੋਂ ਇਲਾਵਾ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਸਖਤ ਯਤਨ ਕਰ ਰਿਹਾ ਹੈ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਕੋਈ ਵੀ ਐਂਬੂਲੈਂਸ ਦੀਆਂ ਸੇਵਾਵਾਂ ਲਈ 95015-00101 ਅਤੇ 95015-00102 ‘ਤੇ ਸੰਪਰਕ ਕਰ ਸਕਦਾ ਹੈ ਅਤੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਇਸ ਜਾਨਲੇਵਾ ਮਹਾਮਾਰੀ ‘ਤੇ ਫਤਿਹ ਹਾਸਲ ਕਰਾਂਗੇ ਤੇ ਸੰਭਾਵਿਤ ਨਵੀਂ ਲਹਿਰ ਨੂੰ ਰੋਕਣ ‘ਚ ਕਾਮਯਾਬ ਹੋਵਾਂਗੇ।ਇਸ ਮੌਕੇ ਪ੍ਰਮੁੱਖ ਤੌਰ ‘ਤੇ ਸਿਵਲ ਸਰਜਨ ਡਾ. ਕਿਰਨ ਗਿੱਲ ਆਹਲੂਵਾਲੀਆ, ਸੰਵੇਦਨਾ ਟਰੱਸਟ ਦੇ ਨੁਮਾਇੰਦੇ ਓਜਸਵੀ ਅਰੋੜਾ, ਵਿਜੇ ਕੁਮਾਰ ਅਤੇ ਹੋਰ ਸ਼ਾਮਲ ਸਨ।
ਇਹ ਵੀ ਦੇਖੋ– BIG NEWS: Punjab ‘ਚ Lockdown ‘ਚ ਵੱਡੀ ਰਾਹਤ