dc cp appealed private hospital: ਲੁਧਿਆਣਾ ‘ਚ ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਇਕ ਹੋਰ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹੁਣ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਬੇਨਤੀ ਕੀਤੀ ਹੈ ਕਿ ਕੋਵਿਡ ਮਹਾਮਾਰੀ ਨਾਲ ਨਜਿੱਠਣ ‘ਚ ਮਦਦ ਕਰਨ। ਇਹ ਡਾਕਟਰ ਦੀ ਸਹੁੰ ਚੁੱਕਣ ਨੂੰ ਸਾਬਿਤ ਕਰਨ ਦਾ ਸਮਾਂ ਹੈ, ਜਿਸ ਨੂੰ ਉਨ੍ਹਾਂ ਨੇ ਮਾਨਵਤਾ ਦੀ ਸੇਵਾ ਲਈ ਲਿਆ ਹੈ। ਦੱਸ ਦੇਈਏ ਕਿ ਜ਼ਿਲ੍ਹੇ ਦੇ ਡਾਕਟਰਾਂ ਦੇ ਨਾਂ ਲੁਧਿਆਣਾ ਪੁਲਿਸ ਦੇ ਫੇਸਬੁੱਕ ਅਕਾਊਂਟ ‘ਚ ਲਿਖੇ ਸੁਨੇਹੇ ਦੌਰਾਨ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਡੀ.ਸੀ.ਵਰਿੰਦਰ ਸ਼ਰਮਾ ਨੇ ਇਹ ਸ਼ਬਦ ਕਹੇ।
ਉਨ੍ਹਾਂ ਨੇ ਕਿਹਾ ਹੈ ਕਿ ਇਸ ਮਹਾਮਾਰੀ ‘ਚ ਸਾਹਮਣੇ ਆ ਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਵਾਲੇ ਡਾਕਟਰਾਂ ਨੂੰ ਸੀਮਿਤ ਸਹੂਲਤਾਂ ਦੇ ਬਾਵਜੂਦ ਇਸ ਲੜਾਈ ਨਾਲ ਲੜਨ ‘ਚ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪ੍ਰਸ਼ਾਸਨ ਨੂੰ 5 ਜਾਂ ਉਸ ਤੋਂ ਜ਼ਿਆਦਾ ਬਿਸਤਰਿਆਂ ਵਾਲੇ ਹਰ ਨਿੱਜੀ ਹਸਪਤਾਲ ਦੀ ਸਹਾਇਤਾ ਦੀ ਜਰੂਰਤ ਹੈ। ਉਨ੍ਹਾਂ ਨੂੰ ਭੁਗਤਾਨ ਦੇ ਆਧਾਰ ‘ਤੇ ਕੋਵਿਡ ਮਰੀਜ਼ਾਂ ਲਈ ਆਕਸੀਜਨ ਸਹੂਲਤਾਂ ਦੇ ਨਾਲ ਘੱਟ ਤੋਂ ਘੱਟ 50 ਫੀਸਦੀ ਬੈੱਡ ਰਿਜ਼ਰਵ ਰੱਖਣ ਦੀ ਜਰੂਰਤ ਹੋਵੇਗੀ।