DC office poisonous liquor bjp: ਜ਼ਹਿਰੀਲੀ ਸ਼ਰਾਬ ਦੇ ਮੁੱਦਾ ਸਿਆਸੀ ਆਗੂਆਂ ਵੱਲੋਂ ਦਿਨ-ਦਿਨ ਭੱਖਦਾ ਹੀ ਜਾ ਰਿਹਾ ਹੈ, ਜਿਸ ਨੂੰ ਲੈ ਕੇ ਅੱਜ ਜ਼ਿਲਾ ਭਾਜਪਾ ਇਕਾਈ ਦਾ ਵਫਦ ਡਿਪਟੀ ਕਮਿਸ਼ਨਰ ਦਫਤਰ ਪਹੁੰਚਿਆ, ਜਿੱਥੇ ਉਨ੍ਹਾਂ ਨੇ ਡੀ.ਸੀ ਨੂੰ ਇਕ ਮੰਗ ਪੱਤਰ ਸੌਪਿਆਂ ਗਿਆ, ਜਿਸ ‘ਚ ਭਾਜਪਾ ਵਲੋਂ ਜ਼ਹਿਰੀਲੀ ਸ਼ਰਾਬ ਦੇ ਦੋਸ਼ੀਆਂ ਖਿਲਾਫ ਕੋਈ ਸਖਤ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਗਿਆ। ਇਸ ਦੌਰਾਨ ਏ.ਡੀ.ਸੀ ਵੀ ਮੌਜੂਦ ਸੀ।
ਭਾਜਪਾ ਜ਼ਿਲਾ ਪ੍ਰਧਾਨ ਪੁਸ਼ਪਿੰਦਰ ਸਿੰਗਲਾ ਨੇ ਇਸ ਮੌਕੇ ਕਿਹਾ ਕਿ ਸਰਕਾਰ ਇਸ ਮਾਮਲੇ ‘ਚ ਛੋਟੇ ਅਪਰਾਧੀਆਂ ਖਿਲਾਫ ਕਾਰਵਾਈ ਕਰਕੇ ਵੱਡੇ ਅਪਰਾਧੀਆਂ ਨੂੰ ਬਚਾ ਰਹੀ ਹੈ। ਇਹ ਬਿਲਕੁਲ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਦੇ ਅਸਲ ਦੋਸ਼ੀਆਂ ਨੂੰ ਸਜ਼ਾ ਨਹੀ ਮਿਲਦੀ ਉਦੋਂ ਤੱਕ ਪੂਰੇ ਪੰਜਾਬ ‘ਚ ਇਸ ਤਰਾਂ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ। ਇਸ ਮੌਕੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਸੁਨੀਲ ਮੌਦਗਿਲ, ਭਾਜਪਾ ਜ਼ਿਲ੍ਹਾਂ ਸਕੱਤਰ ਕਾਂਤੇਂਦੂ ਸ਼ਰਮਾ, ਯਸ਼ਪਾਲ ਜਨੋਤਰਾ, ਲੱਕੀ ਚਪੋੜਾ, ਗੋਸਾਈ- ਭਾਜਪਾ ਪਰਿਸ਼ਦ ਦਲ ਦੇ ਨੇਤਾ ਸੁਨੀਤਾ ਸ਼ਰਮਾ, ਪਰਿਸ਼ਦ ਸਰਿੰਦਰ ਅਟਵਾਲ ਸਮੇਤ ਕਈ ਹੋਰ ਨੇਤਾ ਵੀ ਪਹੁੰਚੇ।