death corona woman ludhiana: ਲੁਧਿਆਣਾ ‘ਚ ਕੋਰੋਨਾ ਨੇ ਆਤੰਕ ਮਚਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਲੁਧਿਆਣਾ ‘ਚ ਕੋਰੋਨਾ ਪੀੜ੍ਹਤ ਇਕ ਹੋਰ ਮਹਿਲਾ ਨੇ ਡੀ.ਐੱਮ.ਸੀ.ਐੱਚ ‘ਚ ਦਮ ਤੋੜ੍ਹਿਆ ਹੈ, ਜਿਸਨੂੰ 19 ਜੁਲਾਈ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਕੋਰੋਨਾ ਪੀੜ੍ਹਤਾਂ ਦੀ ਗਿਣਤੀ 1926 ਤੱਕ ਪਹੁੰਚ ਚੁੱਕੀ ਹੈ ਜਦਕਿ 49 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਰੋਜ਼ਾਨਾ ਜ਼ਿਲ੍ਹੇ ‘ਚ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਅਤੇ ਪ੍ਰਸ਼ਾਸਨ ਪਰੇਸ਼ਾਨ ਹਨ ਅਤੇ ਹੁਣ ਹੋਰ ਚੌਕਸ ਹੋ ਗਏ ਹਨ। ਇਸ ਦੇ ਨਾਲ ਪੁਲਿਸ ਨੇ ਹੋਰ ਸਖਤੀ ਵਧਾ ਦਿੱਤੀ ਹੈ।