ਲੁਧਿਆਣਾ, (ਤਰਸੇਮ ਭਾਰਦਵਾਜ)- ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਣਯੋਗ ਹੈ ਕਿ 3 ਦੋਸਤਾਂ ਵਲੋਂ ਚੌਥੇ ਦੋਸਤ ਨੂੰ ਨਸ਼ਾ ਕਰਵਾਇਆ ਅਤੇ ਨਸ਼ੇ ਦੀ ਓਵਰਡੋਜ਼ ਦੇਣ ਕਰਕੇ ਉਸਦੀ ਹਾਲਤ ਵਿਗੜਦੀ ਦੇਖ ਕੇ ਉਸ ਸੜਕ ‘ਤੇ ਹੀ ਛੱਡ ਕੇ ਦੌੜ ਗਏ।
ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਪੁਲਸ ਨੂੰ ਦਿੱਤੀ ਤਾਂ ਨੌਜਵਾਨ ਨੂੰ ਏ.ਐੱਸ.ਆਈ. ਹਸਪਤਾਲ ਪਹੁੰਚਾਇਆ ਗਿਆ।ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।ਪੁਲਸ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਾ ਹੋਣ ਪਰਿਵਾਰਕ ਮੈਂਬਰਾਂ ਨੇ ਚੌਕੀ ਸ਼ੇਰਪੁਰ ਦੇ ਬਾਹਰ ਧਰਨਾ ਦਿੱਤਾ।ਇਸ ਤੋਂ ਬਾਅਦ ਦੋਸ਼ੀ ਜਾਨੀ,ਮਨਵਿੰਦਰ ਅਤੇ ਇੱਕ ਹੋਰ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ।
ਕੁਨਾਲ ਬਾਂਸਲ ਨੇ ਦੋਸ਼ ਲਾਇਆ ਕਿ ਉਸਦੇ ਮਾਮਾ ਹੋਜਰੀ ਦਾ ਕੰਮ ਕਰਦੇ ਹਨ।ਉਨ੍ਹਾਂ ਦਾ ਬੇਟਾ ਸਾਹਿਲ ਹੈ।ਦੋ ਦਿਨ ਪਹਿਲਾਂ ਉਹ ਆਪਣੇ ਦੋਸਤਾਂ ਨਾਲ ਘਰੋਂ ਗਿਆ, ਪਰ ਰਾਤ ਵਾਪਸ ਨਹੀਂ ਆਇਆ।ਪਰਿਵਾਰਕ ਮੈਂਬਰਾਂ ਨੇ ਇਸਦੀ ਸ਼ਿਕਾਇਤ ਪੁਲਸ ਨੂੰ ਕੀਤੀ ਤਾਂ ਪਤਾ ਲੱਗਾ ਉਨ੍ਹਾਂ ਦਾ ਬੇਟਾ ਏ.ਐੱਸ.ਆਈ.’ਚ ਭਰਤੀ ਹੈ।ਜਦੋਂ ਪਰਿਵਾਰਕ ਮੈਂਬਰ ਉੱਥੇ ਪਹੁੰਚੇ ਤਾਂ ਉਸਦੀ ਮੌਤ ਹੋ ਚੁੱਕੀ ਸੀ।ਉਨ੍ਹਾਂ ਦੋਸ਼ ਲਾਇਆ ਕਿ ਉਸਦੇ ਦੋਸਤਾਂ ਨੇ ਉਸਦੀ ਹੱਤਿਆ ਕਰਕੇ 50 ਹਜ਼ਾਰ ਰੁਪਏ ਅਤੇ ਮੋਬਾਇਲ ਖੋਹ ਲਿਆ ਹੈ।ਉਸਦੇ ਬਾਅਦ ਉਸ ਨੂੰ ਸੜਕ ‘ਤੇ ਛੱਡ ਕੇ ਫਰਾਰ ਹੋ ਗਏ।ਪੁਲਸ ਮੁਤਾਬਿਕ ਦੋਸ਼ੀਆਂ ਨੇ ਸਾਹਿਲ ਨੂੰ ਨਸ਼ੇ ਦੀ ਓਵਰਡੋਜ਼ ਦੇ ਦਿੱਤੀ ਹੈ।ਜਿਸ ਕਾਰਨ ਉਸਦੀ ਮੌਤ ਹੋ ਗਈ ਹੈ।ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ।