defeat corona became positive again: ਲੁਧਿਆਣਾ (ਤਰਸੇਮ ਭਾਰਦਵਾਜ)- ਇਕ ਵਾਰ ਕੋਰੋਨਾ ਪਾਜ਼ੀਟਿਵ ਆ ਚੁੱਕੇ ਮਰੀਜ਼ ਇਹ ਸੋਚ ਕੇ ਬੇਫਿਕਰ ਨਾ ਹੋਣ ਕਿ ਉਹ ਕੋਰੋਨਾ ਨੂੰ ਹਰਾ ਚੁੱਕੇ ਹਨ ਅਤੇ ਹੁਣ ਦੁਬਾਰਾ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਨਹੀਂ ਆ ਸਕਦੀ ਹੈ। ਇਕ ਵਾਰ ਫਿਰ ਪੀੜਤ ਹੋ ਚੁੱਕੇ ਮਰੀਜ਼ਾਂ ਦੇ 6 ਮਹੀਨੇ ਬਾਅਦ ਪਾਜ਼ੀਟਿਵ ਆਉਣ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਹਨ ਹਾਲਾਕਿ ਹੁਣ ਅਜਿਹੇ ਮਾਮਲਿਆਂ ਦੀ ਗਿਣਤੀ ਜਿਆਦਾ ਨਹੀਂ ਆ ਰਹੇ ਹਨ ਪਰ ਇਕ ਵਾਰ ਪੀੜਤ ਹੋਣ ਤੋਂ ਬਾਅਦ ਜੇਕਰ ਕੋਈ ਮਰੀਜ਼ ਫਿਰ ਤੋਂ ਪਾਜ਼ੀਟਿਵ ਹੁੰਦਾ ਹੈ ਤਾਂ ਇਹ ਉਸ ਦੇ ਲਈ ਉਨ੍ਹਾਂ ਹੀ ਜਿਆਦਾ ਖਤਰਨਾਕ ਸਾਬਿਤ ਹੋਵੇਗਾ।
ਦੱਸ ਦੇਈਏ ਕਿ ਬੀਤੇ ਦਿਨ ਭਾਵ ਵੀਰਵਾਰ ਨੂੰ ਲੁਧਿਆਣਾ ‘ਚ 122 ਨਵੇਂ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ‘ਚੋਂ 111 ਲੁਧਿਆਣਾ ਦੇ ਜਦਕਿ ਬਾਕੀ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਵੀਰਵਾਰ ਨੂੰ 7 ਪੀੜਤ ਮਰੀਜ਼ਾਂ ਨੇ ਦਮ ਤੋੜਿਆ ਹੈ, ਜਿਨ੍ਹਾਂ ‘ਚੋਂ 6 ਮਰੀਜ਼ ਲੁਧਿਆਣਾ ਦੇ ਹਨ ਜਦਕਿ ਬਾਕੀ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ ਵੀਰਵਾਰ ਨੂੰ 87 ਮਰੀਜ਼ ਡਿਸਚਾਰਜ ਵੀ ਹੋਏ ਹਨ। ਦੱਸਣਯੋਗ ਹੈ ਕਿ ਹੁਣ ਤੱਕ ਲੁਧਿਆਣਾ ‘ਚ 22457 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 20686 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਹੁਣ ਵੀ ਜ਼ਿਲ੍ਹੇ ‘ਚ 897 ਮਰੀਜ਼ ਦਮ ਤੋੜ ਚੁੱਕੇ ਹਨ ਜਦਕਿ ਜ਼ਿਲ੍ਹੇ ‘ਚ 874 ਸਰਗਰਮ ਮਾਮਲੇ ਹਨ।
ਇਹ ਵੀ ਦੇਖੋ–