dengue malaria testing health ministry: ਲੁਧਿਆਣਾ (ਤਰਸੇਮ ਭਾਰਦਵਾਜ)-ਹੁਣ ਕੋਰੋਨਾਵਾਇਰਸ ਦਾ ਇਲਾਜ ਕਰਨ ਵਾਲੇ ਸੈਂਟਰਾਂ ‘ਚ ਵੀ ਡੇਂਗੂ, ਮਲੇਰੀਆਂ, ਟਾਈਫਾਈਡ ਵਰਗੀਆਂ ਮੌਸਮੀ ਬੀਮਾਰੀਆਂ ਦੀ ਜਾਂਚ ਲਈ ਰੈਪਿਡ ਟੈਸਟਿੰਗ ਕਿੱਟਾਂ ਮੌਜੂਦ ਹੋਣਗੀਆਂ। ਜਾਣਕਾਰੀ ਮੁਤਾਬਕ ਇਹ ਆਦੇਸ਼ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਹੈ। ਕੋਰੋਨਾਕਾਲ ‘ਚ ਹੀ ਹੁਣ ਡੇਂਗੂ-ਮਲੇਰੀਆਂ ਵਰਗੀਆਂ ਬੀਮਾਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ। ਇਸ ਦੇ ਨਾਲ ਕਈ ਮਾਮਲਿਆਂ ‘ਚ ਕੋਰੋਨਾ ਮਰੀਜ਼ਾਂ ਦੇ ਇਲਾਜ ‘ਚ ਡਾਕਟਰਾਂ ਨੂੰ ਮਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰਾਂ ਦੀ ਇਸ ਪਰੇਸ਼ਾਨੀ ਦੇ ਮੱਦੇਨਜ਼ਰ ਮੰਤਰਾਲੇ ਵੱਲੋਂ ਗਾਈਡਲਾਈਨ ਜਾਰੀ ਕੀਤੀ ਗਈ ਹੈ।
ਇਸ ‘ਚ ਇਕ ਹੀ ਮਰੀਜ਼ ਕੋਵਿਡ-19 ਅਤੇ ਕਿਸੇ ਹੋਰ ਮੌਸਮੀ ਬੀਮਾਰੀ ਦਾ ਕਿਸੇ ਤਰ੍ਹਾਂ ਨਾਲ ਇਲਾਜ ਕੀਤਾ ਜਾਵੇ ਅਤੇ ਕਿਵੇ ਖਿਆਲ ਰੱਖਿਆ ਜਾਵੇ, ਇਸ ਸਬੰਧ ‘ਚ ਦੱਸਿਆ ਗਿਆ ਹੈ ਹਾਲਾਂਕਿ ਕਈ ਮਰੀਜ਼ਾਂ ‘ਚ ਰੈਪਿਡ ਟੈਸਟਿੰਗ ਕਿੱਟਾਂ ਤੋਂ ਸਹੀ ਨਤੀਜੇ ਸਾਹਮਣੇ ਨਹੀਂ ਆਉਂਦੇ। ਅਜਿਹੇ ‘ਚ ਡਾਕਟਰਾਂ ਨੂੰ ਉਸ ਬੀਮਰੀ ਲਈ ਪ੍ਰਸਤਾਵਿਤ ਲੈਬ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ ਤਾਂ ਕਿ ਮਰੀਜ਼ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ।
ਮੰਤਰਾਲੇ ਵੱਲੋਂ ਜਾਰੀ ਆਦੇਸ਼ ‘ਚ ਕੋਵਿਡ-19, ਡੇਂਗੂ, ਮਲੇਰੀਆਂ, ਚਿਕਨਗੁਨੀਆ, ਲੈਪਟੋਸਪੀਰੋਸਿਸ, ਮੌਸਮੀ ਇਨਫਲੂਐਂਜਾ ਵਰਗੀਆਂ ਬੀਮਾਰੀਆਂ ਦੇ ਲੱਛਣ, ਸੰਕੇਤ, ਚਿਤਾਵਨੀ ਸੰਕੇਤਾਂ ਅਤੇ ਹੋਰ ਸਮੱਸਿਆਵਾਂ ਦੇ ਬਾਰੇ ‘ਚ ਵੀ ਜਾਣਕਾਰੀ ਦਿੱਤੀ ਗਈ ਹੈ। ਤਾਂ ਕਿ ਹਰ ਬੀਮਾਰੀ ‘ਚ ਫਰਕ ਪਤਾ ਲੱਗ ਸਕੇ। ਉਸ ਦੇ ਮੁਤਾਬਕ ਮਰੀਜ਼ ਨੂੰ ਤਰੁੰਤ ਇਲਾਜ ਵੀ ਮਿਲ ਸਕੇ। ਗੰਭੀਰ ਮਰੀਜ਼ਾਂ ਨੂੰ ਤਰੁੰਤ ਹਸਪਤਾਲ ‘ਚ ਦਾਖਲ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਕੋਵਿਡ ਦੇ ਨਾਲ ਹੀ ਹੋਰ ਮੌਸਮੀ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਬਿਨਾਂ ਕਿਸੇ ਜਰੂਰਤ ਦੇ ਐਂਟੀ ਬਾਇਓਟਿਕ ਵੀ ਦੇਣ ਦੀ ਮਨਾਹੀ ਕੀਤੀ ਗਈ ਹੈ।