dengue scare corona khanna: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਜਿੱਥੇ ਇਕ ਪਾਸੇ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਖੰਨਾ ਸ਼ਹਿਰ ‘ਚ ਹੁਣ ਡੇਂਗੂ ਨੇ ਵੀ ਆਪਣਾ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਸ਼ਹਿਰਵਾਸੀਆਂ ਅਤੇ ਸਿਹਤ ਵਿਭਾਗ ਲਈ ਇਕ ਹੋਰ ਵੱਡਾ ਖਤਰਾ ਪੈਦਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਹੁਣ ਖੰਨਾ ਸ਼ਹਿਰ ‘ਚ ਇਕ ਪੁਲਿਸ ਅਧਿਕਾਰੀ ਅਤੇ ਇਕ ਡਾਕਟਰ ਡੇਂਗੂ ਦੀ ਚਪੇਟ ‘ਚ ਆ ਚੁੱਕਾ ਹੈ।
ਖੰਨਾ ਦੇ ਨਿੱਜੀ ਹਸਪਤਾਲਾਂ ਅਤੇ ਸਿਵਲ ਹਸਪਤਾਲ ‘ਚ ਲਗਾਤਾਰ ਪਲੇਟਲੈਟਸ ਘੱਟ ਹੋਣ ਦੇ ਮਰੀਜ਼ ਸਾਹਮਣੇ ਆ ਰਹੇ ਹਨ ਹਾਲਾਂਕਿ ਅਧਿਕਾਰਤ ਰੂਪ ‘ਚ ਸਿਹਤ ਵਿਭਾਗ ਫਿਲਹਾਲ ਕਿਸੇ ਵੀ ਮਰੀਜ਼ ਨੂੰ ਡੇਂਗੂ ਹੋਣ ਦੀ ਗੱਲ ਨਹੀਂ ਕਰ ਰਿਹਾ ਹੈ ਪਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਸਿਹਤ ਵਿਭਾਗ ਸਰਵੇ ਦੌਰਾਨ ਮਿਲ ਰਹੇ ਡੇਂਗੂ ਦੇ ਲਾਰਵੇ ਤੋਂ ਇਕ ਹੋਰ ਭਿਆਨਕ ਬੀਮਾਰੀ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ ਫਿਲਹਾਲ ਸਿਹਤ ਵਿਭਾਗ ਵੱਲੋਂ ਇਲਾਕੇ ਦੀ ਲੈਬਾਂ ਅਤੇ ਨਿਜੀ ਹਸਪਤਾਲਾਂ ਨੂੰ ਕੋਈ ਵੀ ਡੇਂਗੂ ਪਾਜ਼ੀਟਿਵ ਕੇਸ ਸਾਹਮਣੇ ਆਉਣ ‘ਤੇ ਤਰੁੰਤ ਸੂਚਨਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਡੋਰ-ਟੂ-ਡੋਰ ਸਰਵੇ ਦੇ ਅੰਕੜੇ ਡਰਾਉਣ ਵਾਲੇ ਹਨ। ਇਸ ਸਰਵੇਅ ‘ਚ ਸਿਹਤ ਵਿਭਾਗ ਦੀਆਂ ਟੀਮਾਂ ਘਰਾਂ ‘ਚ ਜਾ ਕੇ ਕੀਤੇ ਹਨ। ਖੰਨਾ ਨਗਰ ਕੌਂਸਲ ਕੋਲ 26 ਅਗਸਤ ਤੋਂ ਲੈ ਕੇ 9 ਸਤੰਬਰ ਤੱਕ ਸਿਹਤ ਵਿਭਾਗ ਨੇ ਵੱਖ-ਵੱਖ ਇਲਾਕਿਆਂ ‘ਚੋਂ 55 ਘਰਾਂ ‘ਚੋਂ ਡੇਂਗੂ ਦਾ ਲਾਰਵਾ ਮਿਲਿਆ। ਖੰਨਾ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ. ਰਾਜਿੰਦਰ ਗੁਲਾਟੀ ਨੇ ਕਿਹਾ ਹੈ ਕਿ ਕੌਂਸਿਲ ਦੀਆਂ 8 ਮੈਂਬਰਾਂ ਦੀ ਟੀਮ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਗੰਭੀਰਤਾ ਨਾਲ ਸਰਵੇ ਕਰ ਰਹੀ ਹੈ। ਇਸ ਸਰਵੇ ‘ਚ ਡੇਂਗੂ ਦਾ ਲਾਰਵਾ ਮਿਲ ਹੈ ਤੇ ਕਾਰਵਾਈ ਲਈ ਕੌਂਸਲ ਨੂੰ ਸੂਚੀ ਭੇਜੀ ਜਾ ਰਹੀ ਹੈ। ਇਸ ਦੇ ਨਾਲ ਹੀ ਦਵਾਈਆਂ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ।