district bar association elections new president: ਲੁਧਿਆਣਾ (ਤਰਸੇਮ ਭਾਰਦਵਾਜ)-ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਵੀਰਵਾਰ ਨੂੰ ਜ਼ਿਲ਼੍ਹਾਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਵੀ ਪੂਰੀ ਕਰਵਾਈ ਗਈ ਹੈ, ਜਿਨ੍ਹਾਂ ਦੇ ਦੇਰ ਰਾਤ ਨਤੀਜਿਆਂ ਦਾ ਰੁਝਾਨ ਵੀ ਸਾਹਮਣੇ ਆਇਆ ਹੈ। ਨਤੀਜਿਆਂ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ‘ਚ ਸੀਨੀਅਰ ਐਡਵੋਕੇਟ ਗੁਰਕ੍ਰਿਪਾਲ ਸਿੰਘ ਗਿੱਲ ਵਿਰੋਧੀ ਐਡਵੋਕੇਟ ਅੰਕੁਰ ਘਈ ਨੂੰ ਹਰਾ ਕੇ ਪ੍ਰਧਾਨ ਚੁਣੇ ਗਏ ਹਨ, ਜਦਕਿ ਸਕੱਤਰ ਦੇ ਵੱਕਾਰੀ ਅਹੁਦੇ ਲਈ ਸੀਨੀਅਰ ਐਡਵੋਕੇਟ ਗਗਨਦੀਪ ਸਿੰਘ ਸੈਣੀ ਜੇਤੂ ਕਰਾਰ ਦਿੱਤੇ ਗਏ ਹਨ। ਉਪ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਪਰਵਿੰਦਰ ਸਿੰਘ ਪਰੀ ਜੇਤੂ ਕਰਾਰ ਦਿੱਤੇ ਗਏ
ਦੱਸਣਯੋਗ ਹੈ ਕਿ ਸੀਨੀਅਰ ਐਡਵੋਕੇਟ ਗੁਰਕਿਰਪਾਲ ਸਿੰਘ ਗਿੱਲ ਪ੍ਰਧਾਨ ਚੁਣੇ ਗਏ ਹਨ । ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਅੰਕੁਰ ਘਈ ਨੂੰ 419 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਤਿਕੋਨੇ ਮੁਕਾਬਲੇ ‘ਚ ਗਿੱਲ ਨੂੰ 1232 ਵੋਟਾਂ ਮਿਲੀਆਂ, ਜਦਕਿ ਅੰਕੁਰ ਘਈ 813 ਵੋਟਾਂ ਹੀ ਹਾਸਿਲ ਹੋਈਆਂ। ਤੀਜੇ ਉਮੀਦਵਾਰ ਹਰਜੋਤ ਸਿੰਘ ਹਰੀਕੇ ਨੂੰ 209 ਵੋਟਾਂ ਮਿਲੀਆਂ, ਸਕੱਤਰ ਦੇ ਵੱਕਾਰੀ ਅਹੁਦੇ ਲਈ ਐਡਵੋਕੇਟ ਗਗਨਦੀਪ ਸਿੰਘ ਸੈਣੀ ਜੇਤੂ ਕਰਾਰ ਦਿੱਤੇ ਗਏ। ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਐਡਵੋਕੇਟ ਗੁਰਮੁਖ ਸਿੰਘ ਨੂੰ 299 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ । ਸੈਣੀ ਨੂੰ 1078 ਵੋਟਾਂ ਮਿਲੀਆਂ । ਗੁਰਮੁਖ ਸਿੰਘ ਨੂੰ 779 ਅਤੇ ਤੀਜੇ ਉਮੀਦਵਾਰ ਸੁਖਵਿੰਦਰ ਸਿੰਘ ਭਾਟੀਆ ਸਿਰਫ਼ 391 ਵੋਟਾਂ ਹੀ ਹਾਸਲ ਕਰ ਸਕੇ। ਜਦਕਿ ਵਿੱਤ ਸਕੱਤਰ ਸ੍ਰੀ ਗੌਤਮ ਰਿਸ਼ੀ ਐਡਵੋਕੇਟ ਪਹਿਲਾਂ ਹੀ ਬਿਨ੍ਹਾ ਮੁਕਾਬਲਾ ਜੇਤੂ ਕਰਾਰ ਦੇ ਚੁੱਕੇ ਹਨ। ਸੰਯੁਕਤ ਸਕੱਤਰ ਦੇ ਅਹੁਦੇ ਲਈ ਦਵਿੰਦਰ ਸਿੰਘ ਗਰੇਵਾਲ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ। ਦਵਿੰਦਰ ਸਿੰਘ ਗਰੇਵਾਲ ਨੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਸਚਿਨ ਬਾਵਾ ਨੂੰ 1107 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ । ਦਵਿੰਦਰ ਸਿੰਘ ਗਰੇਵਾਲ ਨੂੰ 1649 ਵੋਟਾਂ ਹਾਸਿਲ ਹੋਈਆਂ ਜਦਕਿ ਉਨ੍ਹਾਂ ਦੇ ਨੇੜਲੇ ਵਿਰੋਧੀ ਉਮੀਦਵਾਰ ਐਡਵੋਕੇਟ ਸਚਿਨ ਬਾਵਾ ਸਿਰਫ਼ 541 ਵੋਟਾਂ ਹੀ ਹਾਸਿਲ ਕਰ ਸਕੇ।
ਜ਼ਿਕਰਯੋਗ ਹੈ ਕਿ ਜ਼ਿਲ੍ਹਾਂ ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਦਾ ਕੰਮ ਸ਼ੁੱਕਰਵਾਰ ਸਵੇਰੇ 9 ਵਜੇ ਸ਼ੁਰੂ ਹੋਇਆ ਜੋ ਕਿ ਸ਼ਾਮ ਤੱਕ ਚੱਲਦਾ ਰਿਹਾ। ਇਸ ਦੌਰਾਨ 3111 ਦੇ ਕਰੀਬ ਵੋਟਰਾਂ ‘ਚੋਂ 2348 ਵਕੀਲਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸੀਨੀਅਰ ਐਡਵੋਕੇਟ ਗੁਰਕਿਰਪਾਲ ਸਿੰਘ ਗਿੱਲ ਪ੍ਰਧਾਨ ਚੁਣੇ ਗਏ ਹਨ। ਇਸ ਤੋਂ ਇਲਾਵਾ ਫਾਇਨਾਂਸ ਸੈਕਟਰੀ ਦੇ ਅਹੁਦੇ ਦੇ ਉਮੀਦਵਾਰ ਯਾਦਵਿੰਦਰ ਸਿੰਘ ਵੱਲ਼ੋਂ ਨਾਂ ਵਾਪਸੀ ਸਬੰਧੀ ਪੱਤਰ ਰਿਟਰਨਿੰਗ ਅਫਸਰ ਨੇ ਬਾਰ ਕੌਂਸਿਲ ਨੂੰ ਭੇਜਿਆ ਸੀ, ਜੋ ਮਨਜ਼ੂਰ ਹੋ ਗਿਆ ਹੈ। ਲਿਹਾਜ਼ਾ ਬੁੱਧਵਾਰ ਨੂੰ ਹੀ ਇਸ ਅਹੁਦੇ ਦੇ ਦੂਜੇ ਉਮੀਦਵਾਰ ਗੌਤਮ ਰਿਸ਼ੀ ਬਿਨਾਂ ਚੋਣ ਮੁਕਾਬਲੇ ਜੇਤੂ ਐਲਾਨ ਕਰ ਦਿੱਤੇ ਗਏ ਸੀ।