down ludhiana industry transporter: ਲੁਧਿਆਣਾ (ਤਰਸੇਮ ਭਾਰਦਵਾਜ)- ਕੋੋਰੋਨਾ ਸੰਕਟ ਨਾਲ ਹਾਊਸਫੁੱਲ ਰਹਿਣ ਵਾਲਾ ਲੁਧਿਆਣਾ ਦੇ ਟਰਾਂਸਪੋਰਟਰ ਜੋ ਆਮ ਦਿਨ੍ਹਾਂ ਦੌਰਾਨ ਦੂਜੇ ਸੂਬਿਆਂ ਅਤੇ ਸ਼ਹਿਰਾਂ ਤੋਂ ਲੋਡਿੰਗ ਲਈ ਟਰੱਕ ਮੰਗਵਾਉਂਦਾ ਰਿਹਾ ਹੈ। ਹੁਣ ਖੁਦ ਲੁਧਿਆਣਾ ਇਨ੍ਹੀ ਦਿਨੀ ਮੰਦੀ ਦੇ ਦੌਰ ‘ਚ ਗੁਜ਼ਰ ਰਿਹਾ ਹੈ। ਕੋਵਿਡ ਸੰਕਟ ਦੇ ਚੱਲਦਿਆਂ ਬਾਜ਼ਾਰ ‘ਚ ਮੰਗ ਦੇ ਘੱਟ ਹੋਣ ਦੇ ਨਾਲ-ਨਾਲ ਉਦਯੋਗਿਕ ਨਗਰੀ ਲੁਧਿਆਣਾ ਦੀ ਪ੍ਰੋਡਕਸ਼ਨ ਦੀ ਰਫਤਾਰ ਵੀ ਘੱਟ ਹੋਣਾ ਇਸ ‘ਚ ਮੁੱਖ ਕਾਰਨ ਹੈ।
ਕੋਵਿਡ-19 ਅਨਲਾਕ ‘ਚ ਵੀ ਹੁਣ ਜਿੰਦਗੀ ਪੂਰੀ ਤਰ੍ਹਾਂ ਨਾਲ ਪੱਟੜੀ ‘ਤੇ ਨਹੀਂ ਪਰਤੀ ਹੈ ਹਾਲਾਂਕਿ ਬਾਜ਼ਾਰ ‘ਚ ਮੰਗ ਹੈ ਪਰ ਲੇਬਰ ਦੀ ਕਮੀ ਅਤੇ ਕਈ ਹੋਰ ਅੜਚਨਾਂ ਨਾਲ ਕਾਰਖਾਨਿਆਂ ਦਾ ਪ੍ਰੋਡਕਸ਼ਨ 30-40 ਫੀਸਦੀ ਤੱਕ ਹੀ ਹੈ। 24 ਘੰਟੇ ਕੰਮ ਕਰਨ ਵਾਲੇ ਯੂਨਿਟਾਂ ਇਨ੍ਹਾਂ ਦਿਨ੍ਹਾਂ ਦੌਰਾਨ ਸਿਰਫ 8 ਘੰਟੇ ਦੀ ਇਕ ਸ਼ਿਫਟ ‘ਚ ਕੰਮ ਕਰ ਰਹੇ ਹਨ। ਅਜਿਹੇ ‘ਚ ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਟਰਾਂਸਪੋਰਟਰਾਂ ‘ਤੇ ਪਿਆ ਹੈ। ਟਰਾਂਸਪੋਰਟਰ ਆਮ ਦਿਨਾਂ ਦੇ ਮੁਕਾਬਲੇ ‘ਚ 50-60 ਫੀਸਦੀ ਘੱਟ ਮਾਲ ਢੁਆਈ ਕਰ ਰਹੇ ਹਨ। ਇਸ ਤਰਾਂ ਟਰਾਂਸਪੋਰਟਰ ਸਰਕਾਰ ਤੋਂ ਰਾਹਤ ਦੇ ਰੂਪ ‘ਚ ਰੋਡ ਟੈਕਸ ਸਮੇਤ ਬੈਂਕ ਵਿਆਜ ‘ਚ ਵੀ ਰਾਹਤ ਦੀ ਮੰਗ ਕਰ ਰਹੇ ਹਨ।
ਇਸ ਸਬੰਧੀ ਐਕੂਰੇਟ ਕੈਰੀਅਰ ਪ੍ਰਾਈਵੇਟ ਲਿਮਟਿਡ ਦੇ ਐੱਮ.ਡੀ ਜਨਕਰਾਜ ਗੋਇਲ ਮੁਤਾਬਕ ਲੁਧਿਆਣਾ ਦੇ ਕਾਰਖਾਨਿਆਂ ਦੀ ਪ੍ਰੋਡਕਸ਼ਨ ਘੱਟ ਹੋਣਾ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਪਹਿਲਾਂ ਦੇ ਮੁਕਾਬਲੇ 50 ਫੀਸਦੀ ਪ੍ਰੋਡਕਸ਼ਨ ਹੋ ਰਹੀ ਹੈ। ਕੁੱਝ ਸੈਕਟਰ ਸਾਈਕਲ ਅਤੇ ਟ੍ਰੈਕਟਰ ਪਾਰਟਸ ‘ਚ ਚੰਗੀ ਮੰਗ ਹੈ ਪਰ ਮੰਗ ਮੁਤਾਬਕ ਪ੍ਰੋਡਕਸ਼ਨ ਨਾ ਹੋਣ ਨਾਲ ਡਿਸਪੈਚਿੰਗ ਵੀ ਪ੍ਰਭਾਵਿਤ ਹੋ ਰਹੀ ਹੈ। ਹੁਣ ਫਿਰ 2 ਦਿਨ ਦਾ ਲਾਕਡਾਊਨ ਵੀ ਲੋਡਿੰਗ ਅਨਲੋਡਿੰਗ ਦਾ ਸਮਾਂ ਵਧ ਰਿਹਾ ਹੈ। ਇਸ ਨਾਲ ਲੇਬਰ ਅਤੇ ਗੱਡੀ ਖੜ੍ਹੇ ਹੋਣ ਨਾਲ ਖਰਚ ਵੀ ਵੱਧ ਰਹੇ ਹਨ।
ਡੀ.ਐੱਮ ਟਰਾਂਸਪੋਰਟ ਦੇ ਐੱਮ.ਡੀ. ਅਵਤਾਰ ਸਿੰਘ ਮੁਤਾਬਕ ਹਰ ਸੈਕਟਰ ਨੂੰ ਰਾਹਤ ਦੇਣ ਦੇ ਲਈ ਸਰਕਾਰ ਵੱਲੋਂ ਕਦਮ ਚੁੱਕੇ ਗਏ ਪਰ ਟਰਾਂਸਪੋਰਟਰਾਂ ਨੂੰ ਰਾਹਤ ਨੂੰ ਲੈ ਕੇ ਧਿਆਨ ਨਹੀਂ ਕੀਤਾ ਗਿਆ। ਵਿਆਜ ‘ਚ 6 ਮਹੀਨੇ ਤੱਕ ਦੀ ਛੁੱਟ ਦਿੱਤੀ ਗਈ ਪਰ ਇਸ ਨੂੰ ਮਾਫ ਨਹੀਂ ਕੀਤਾ ਗਿਆ ਹੈ। ਜੋ ਹਾਲਾਤ ਹੈ ਹੁਣ ਆਉਣ ਵਾਲੇ ਇਕ ਸਾਲ ਤੱਕ ਵਪਾਰ ਪਟੜੀ ‘ਤੇ ਆਉਣ ਵਾਲਾ ਨਹੀਂ ਹੈ। ਇਸ ਕਰਕੇ 6 ਮਹੀਨੇ ਦੀ ਵਿਆਜ਼ ਨੂੰ ਮਾਫ ਕਰਨਾ ਚਾਹੀਦਾ ਹੈ।