DPS Grewal Meets Central Zone Officers: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖਪਤਕਾਰਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਮੁਹੱਈਆ ਕਰਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕੱਢਣ ਦੇ ਉਦੇਸ਼ ਨਾਲ ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜ. ਡੀ.ਪੀ.ਐਸ ਗਰੇਵਾਲ ਵੱਲੋਂ ਕੇਂਦਰੀ ਜ਼ੋਨ ਲੁਧਿਆਣਾ ਦੇ ਐਸ.ਈ, ਐਕਸੀਅਨਜ, ਐੱਸ.ਡੀ.ਓਜ, ਆਰਏਜ, ਡੀਏਜ ਅਤੇ ਡਿਵੀਜ਼ਨ ਸੁਪਰੀਡੈਂਟਾਂ ਨਾਲ ਇਕ ਮੀਟਿੰਗ ਕੀਤੀ ਗਈ।
ਇੰਜ. ਗਰੇਵਾਲ ਨੇ ਦੱਸਿਆ ਕਿ ਵਿਸ਼ੇਸ਼ ਤੌਰ ਤੇ ਆਉਂਦੇ ਪੈਡੀ ਸੀਜ਼ਨ ਅਤੇ ਉਦਯੋਗਿਕ ਲੋੜਾਂ ਦੇ ਮੱਦੇਨਜ਼ਰ ਤੇ ਖਪਤਕਾਰਾਂ ਦੀਆਂ ਸੁਵਿਧਾਵਾਂ ‘ਚ ਵੱਧ ਤੋਂ ਵੱਧ ਵਾਧਾ ਕਰਨ ਦੇ ਉਦੇਸ਼ ਨਾਲ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਕੱਢਣ ਵਾਸਤੇ ਇਹ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਆਉਂਦੇ ਪੈਡੀ ਸੀਜ਼ਨ ਦੇ ਮੱਦੇਨਜ਼ਰ ਵੱਖ-ਵੱਖ ਕਪੈਸਟੀਜ ਦੇ ਟਰਾਂਸਫਾਰਮਰਾਂ ਦੇ ਵਾਧੂ ਸਟਾਕ ਰੱਖੇ ਜਾਣ, ਤਾਂ ਜੋ ਮੌਕੇ ਤੇ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਦੌਰਾਨ ਬਿਲਿੰਗ ਦੀ ਵਿਵਸਥਾ ‘ਚ ਲੋੜੀਂਦੇ ਸੁਧਾਰਾਂ ਬਾਰੇ ਚਰਚਾ ਹੋਈ। ਡਿਫਾਲਟਰ ਖ਼ਪਤਕਾਰਾਂ ਖ਼ਾਸ ਕਰਕੇ ਸਰਕਾਰੀ ਅਦਾਰਿਆਂ ਤੋਂ ਰਿਕਵਰੀ ਤੇਜ਼ ਕਰਨ ਬਾਰੇ ਜ਼ੋਰ ਦਿੱਤਾ ਗਿਆ। ਬਿਜਲੀ ਦੀ ਚੋਰੀ ਰੋਕਣ ਵਾਸਤੇ ਟੈਂਪਰੇਰੀ ਕੁਨੈਕਸ਼ਨਾਂ ਦੀ ਜਾਂਚ ਅਤੇ ਪਬਲਿਕ ਲਾਈਟਿੰਗ ਕੁਨੈਕਸ਼ਨਾਂ ਨੂੰ ਜਾਂਚਣ ਅਤੇ ਲੋਡ ਅਪਡੇਟ ਕਰਨ ਸਮੇਤ ਤਕਨੀਕੀ ਸੁਧਾਰਾਂ ਬਾਰੇ ਵਿਚਾਰਾਂ ਹੋਈਆਂ।
ਇਸੇ ਤਰ੍ਹਾਂ ਬਿਨਾਂ ਇਸਤੇਮਾਲ ਕੀਤੇ ਫੀਲਡ ‘ਚ ਪਏ ਜਾਂ ਫਿਰ ਵਾਧੂ ਜਾਂ ਨੁਕਸਾਨੇ ਗਏ ਜਾਂ ਕਿਸੇ ਤਕਨੀਕੀ ਨੁਕਸ ਕਾਰਨ ਇਸਤੇਮਾਲ ‘ਚ ਨਾ ਲਿਆਂਦੇ ਗਏ ਮਟੀਰੀਅਲ ਨੂੰ ਵਾਪਸ ਭੇਜਣ ਬਾਰੇ ਗੱਲ ਹੋਈ ਜਦਕਿ ਸਟਾਫ ਦੀ ਹਾਜ਼ਰੀ, ਕੈਸ਼ਬੁੱਕ, ਲੋੜੀਂਦੇ ਰਜਿਸਟਰਾਂ ਨੂੰ ਜਾਂਚਣ, ਬੇਨਿਯਮੀਆਂ ਨੂੰ ਦੂਰ ਕਰਨ ਅਤੇ ਲੰਗਰ ਕਮੇਟੀਆਂ, ਸਮਾਜਸੇਵੀ ਸੰਗਠਨਾਂ ਆਦਿ ਦੇ ਸਹਿਯੋਗ ਨਾਲ ਐਲ.ਈ.ਡੀ ਬਲਬਾਂ ਦੀ ਵੰਡ ਸਣੇ ਹੋਰ ਮੁੱਦੇ ਵੀ ਵਿਚਾਰੇ ਗਏ। ਇਸ ਦੌਰਾਨ ਡਾਇਰੈਕਟਰ ਫਾਇਨਾਂਸ ਦੇ ਦਫ਼ਤਰ ਵੱਲੋਂ ਦਿਤੇ ਗਏ ਵਿਸ਼ਿਆਂ ਤੇ ਵੀ ਚਰਚਾ ਹੋਈ।
ਇਸ ਮੌਕੇ ਚੀਫ ਇੰਜਨੀਅਰ ਲੁਧਿਆਣਾ ਕੇਂਦਰੀ ਜ਼ੋਨ ਇੰਜ. ਭੁਪਿੰਦਰ ਖੋਸਲਾ ਨੇ ਭਰੋਸਾ ਦਿੱਤਾ ਕਿ ਮੀਟਿੰਗ ਦੌਰਾਨ ਜਿਹੜੇ ਮੁੱਦੇ ਵਿਚਾਰੇ ਗਏ ਹਨ, ਉਨ੍ਹਾਂ ਤੇ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ ਅਤੇ ਖਪਤਕਾਰਾਂ ਦੀ ਸੁਵਿਧਾ ਦਾ ਖਾਸ ਧਿਆਨ ਰੱਖਿਆ ਜਾਵੇਗਾ।ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ, ਇੰਜ. ਸੋਮਨਾਥ ਮਾਹੀ ਡਿਪਟੀ ਚੀਫ ਇੰਜਨੀਅਰ ਹੈੱਡਕੁਆਰਟਰ ਕੇਂਦਰੀ ਜੋਨ, ਇੰਜ. ਸੰਜੀਵ ਪ੍ਰਭਾਕਰ ਡਿਪਟੀ ਚੀਫ ਸਿਟੀ ਵੈਸਟ ਸਰਕਲ, ਇੰਜ. ਜਗਦੇਵ ਸਿੰਘ ਹਾਂਸ ਡਿਪਟੀ ਚੀਫ ਇੰਜਨੀਅਰ ਆਪ੍ਰੇਸ਼ਨ ਸਿਟੀ ਈਸਟ ਸਰਕਲ ਤੇ ਇੰਜ. ਹਿੰਮਤ ਸਿੰਘ ਢਿੱਲੋਂ ਡਿਵੀਜ਼ਨ ਸਬ ਸਰਕਲ ਖੰਨਾ ਦੇ ਡਿਪਟੀ ਚੀਫ ਇੰਜੀਨੀਅਰ ਆਪ੍ਰੇਸ਼ਨ ਵੀ ਮੌਜੂਦ ਰਹੇ।
ਇਹ ਵੀ ਦੇਖੋ—