dryfruits Tempo fire National Highway: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਅੱਜ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇੱਥੇ ਡਰਾਈਫਰੂਟਸ ਨਾਲ ਭਰੇ ਛੋਟੇ ਹਾਥੀ ਨੂੰ ਅਚਾਨਕ ਅੱਗ ਲੱਗ ਗਈ। ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਦੱਸ ਦੇਈਏ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਲੁਧਿਆਣਾ ਤੋਂ ਸਹਰਿੰਦ ਜਾ ਰਹੇ ਡਰਾਈਫਰੂਟ ਨਾਲ ਭਰੇ ਛੋਟੇ ਹਾਥੀ ਨੂੰ ਪਿੰਡ ਬੀਜਾ ਦੇ ਨੇੜੇ ਹਾਈਵੇ ‘ਤੇ ਅਚਾਨਕ ਲੱਗੀ। ਹਾਦਸਾ ਵਾਪਰਦਿਆਂ ਹੀ ਖੰਨਾ ਪੁਲਿਸ ਮੌਕੇ ‘ਤੇ ਪੁੱਜੀ ਤੇ ਫਾਇਰ ਬਿਗਰੇਡ ਦੀ ਗੱਡੀ ਮੰਗਵਾ ਅੱਗ ‘ਤੇ ਕੀਤਾ ਕਾਬੂ ਪਾਇਆ। ਹਾਦਸੇ ਦੌਰਾਨ ਗੱਡੀ ਪੂਰੀ ਤਰ੍ਹਾਂ ਸੜ੍ਹ ਗਈ ਪਰ ਜਾਨੀ ਨੁਕਸਾਨ ਦਾ ਰਿਹਾ ਬਚਾ ਹੋ ਗਿਆ।
ਗੱਡੀ ਦੇ ਮਾਲਕ ਰਵਿੰਦਰ ਕਪੂਰ ਨੇ ਦੱਸਿਆ ਕਿ ਮੈਂ ਲੁਧਿਆਣਾ ਤੋਂ ਤਿਉਹਾਰਾਂ ਲਈ ਦੁਕਾਨ ‘ਤੇ ਵੇਚਣ ਲਈ ਡਰਾਈਫਰੂਟ ਲੈ ਕੇ ਸਹਰਿੰਦ ਨੂੰ ਜਾ ਰਿਹਾ ਸੀ ਤਾਂ ਅਚਾਨਕ ਕੋਈ ਤਾਰ ਸ਼ਾਰਟ ਸਰਕਟ ਹੋ ਗਈ ਤੇ ਗੱਡੀ ਨੂੰ ਅੱਗ ਲੱਗ ਗਈ। ਅਸੀਂ ਗੱਡੀ ਚੋ ਭੱਜ ਕੇ ਉੱਤਰੇ ਤੇ ਉਪਰ ਪਏ ਪਾਣੀ ਦੀਆਂ ਕੇਨੀਆ ਚੁੱਕ ਪਾਣੀ ਪਾਉਣ ਲੱਗੇ ਪਰ ਅੱਗ ਵੱਧ ਗਈ।ਨੇੜੇ ਮੌਜੂਦ ਲੋਕਾਂ ਦੀ ਮਦਦ ਨਾਲ ਸਾਮਾਨ ਥੱਲੇ ਲਾ ਲਿਆ।ਉਥੇ ਹੀ ਪਿੱਛੇ ਆ ਰਹੇ ਆਟੋ ਵਾਲੇ ਨੇ ਦੱਸਿਆ ਕਿ ਅਚਾਨਕ ਗੱਡੀ ਨੂੰ ਅੱਗ ਲੱਗ ਗਈ ਪਰ ਵੇਖਦਿਆਂ ਹੀ ਵੇਖਦਿਆਂ ਗੱਡੀ ਪੂਰੀ ਤਰ੍ਹਾਂ ਨਾਲ ਸੜ ਗਈ।
ਮੌਕੇ ‘ਤੇ ਪੁੱਜੇ ਕੋਟ ਚੌਂਕੀ ਦੇ ਏ.ਐੱਸ.ਆਈ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਜਦ ਪਤਾ ਲੱਗਿਆ ਕਿ ਹਾਈਵੇ ਤੇ ਗੱਡੀ ਨੂੰ ਅੱਗ ਲੱਗ ਗਈ ਹੈ ਤਾਂ ਅਸੀਂ ਮੌਕੇ ‘ਤੇ ਪਹੁੰਚ ਗਏ। ਇਸ ਤੋਂ ਬਾਅਦ ਨਜ਼ਦੀਕ ਗੰਗਾ ਫੈਕਟਰੀ ਦੀ ਫਾਇਰ ਬਿਗ੍ਰੇਡ ਦੀ ਗੱਡੀ ਬੁਲਾਈ ਤੇ ਅੱਗ ‘ਤੇ ਕਾਬੂ ਪਾਇਆ ਪਰ ਜਾਨੀ ਨੁਕਸਾਨ ਤੋਂ ਬਚਾ ਹੈ।