earthquake ludhiana people houses:ਲੁਧਿਆਣਾ (ਤਰਸੇਮ ਭਾਰਦਵਾਜ)- ਬੀਤੇ ਦਿਨ ਸ਼ੁੱਕਰਵਾਰ ਦੇਰ ਰਾਤ 10.34 ਵਜੇ ਪੂਰਾ ਲੁਧਿਆਣਾ ਸ਼ਹਿਰ ਵੀ ਭੂਚਾਲ ਦੇ ਝਟਕੇ ਨਾਲ ਹਿਲ ਗਿਆ, ਲਗਾਤਾਰ 2 ਵਾਰ ਝਟਕੇ ਲੱਗਣ ਨਾਲ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ‘ਤੇ ਆ ਗਏ। ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ, ਚੌਕਾਂ ਅਤੇ ਬਾਜ਼ਾਰਾਂ ‘ਚ ਵੀ ਲੋਕਾਂ ਦਾ ਜਮਵਾੜਾ ਲੱਗ ਗਿਆ। ਭੂਚਾਲ ਦੀ ਦ੍ਰਿਸ਼ਟੀ ਨਾਲ ਲੁਧਿਆਣਾ ਸੰਵੇਦਨਸ਼ੀਲ ਸ਼ਹਿਰਾਂ ‘ਚ ਇਕ ਸੀ।
ਲੁਧਿਆਣਾ ਤੋਂ ਇਲਾਵਾ ਜਲੰਧਰ, ਅੰਮ੍ਰਿਤਸਰ ਅਤੇ ਚੰਡੀਗੜ੍ਹ ਸ਼ਹਿਰ ਵੀ ਸ਼ਾਮਿਲ ਹਨ, ਜਿਸ ਸਮੇਂ ਭੂਚਾਲ ਦੇ ਝਟਕੇ ਲੱਗੇ ਉਸ ਸਮੇਂ ਲੋਕ ਆਪਣੇ ਘਰਾਂ ‘ਚ ਖਾਣਾ ਖਾ ਕੇ ਸੌਣ ਦੀ ਤਿਆਰੀ ਕਰ ਰਹੇ ਸੀ। ਇਸ ਦੌਰਾਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਇਸ ਤੋਂ ਬਾਅਦ ਲੋਕ ਘਬਰਾ ਕੇ ਘਰਾਂ ‘ਚੋਂ ਬਾਹਰ ਨਿਕਲ ਆਏ।
ਦੱਸ ਦੇਈਏ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.5 ਦਰਜ ਕੀਤੀ ਗਈ । ਭਾਰਤੀ ਭੂਚਾਲ ਵਿਗਿਆਨ ਕੇਂਦਰ ਅਨੁਸਾਰ ਭੂਚਾਲ ਦਾ ਕੇਂਦਰ ਅੰਮ੍ਰਿਤਸਰ ਨੇੜੇ ਜ਼ਮੀਨ ‘ਚ 10 ਕਿਲੋਮੀਟਰ ਦੀ ਡੂੰਘਾਈ ‘ਚ ਸੀ। ਗੁਆਂਢੀ ਦੇਸ਼ ਪਾਕਿਸਤਾਨ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇਹ ਵੀ ਦੇਖੋ–