elderly man nose cut china dor: ਲੁਧਿਆਣਾ (ਤਰਸੇਮ ਭਾਰਦਵਾਜ)- ਚਾਈਨਾ ਡੋਰ ਦਾ ਆਤੰਕ ਹੁਣ ਤੱਕ ਸ਼ਹਿਰ ‘ਚ ਖਤਮ ਨਹੀਂ ਹੋਇਆ ਹੈ। ਰੋਜ਼ਾਨਾ ਮਹਾਨਗਰ ‘ਚ ਚਾਈਨਾ ਡੋਰ ਨਾਲ ਕਈ ਲੋਕ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇਕ ਹੋਰ ਹਾਦਸਾ ਸ਼ਹਿਰ ‘ਚ ਬੀਤੇ ਦਿਨ ਭਾਵ ਮੰਗਲਵਾਰ ਨੂੰ ਉਸ ਸਮੇਂ ਵਾਪਰਿਆਂ ਜਦੋਂ ਜਲੰਧਰ ਬਾਈਪਾਸ ਤੋਂ ਦੁਗਰੀ ਵਾਲੇ ਪਾਸੇ ਵਾਪਸ ਆਉਂਦੇ ਸਮੇਂ ਐਲੀਵੇਟਿਡ ਪੁਲ ‘ਤੇ ਇਕ ਮੋਟਰਸਾਈਕਲ ਸਵਾਰ ਬਜ਼ੁਰਗ ਵਿਅਕਤੀ ਚਾਈਨਾ ਡੋਰ ਦੀ ਲਪੇਟ ‘ਚ ਆ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਹਾਦਸੇ ਦੌਰਾਨ ਬਜ਼ੁਰਗ ਦੀ ਨੱਕ ਦਾ ਥੋੜਾ ਜਿਹਾ ਹਿੱਸਾ ਕੱਟਿਆ ਗਿਆ, ਜਿਸ ਕਾਰਨ ਗੰਭੀਰ ਰੂਪ ‘ਚ ਖੁਦ ਹੀ ਬਜ਼ੁਰਗ ਸਿਵਲ ਹਸਪਤਾਲ ਪਹੁੰਚਿਆ ਪਰ ਡਾਕਟਰਾਂ ਨੇ ਬਜ਼ੁਰਗ ਦੀ ਗੰਭੀਰ ਹਾਲਤ ਦੇਖਦੇ ਹੋਏ ਸੀ.ਐੱਮ.ਸੀ ਹਸਪਤਾਲ ਰੈਫਰ ਕਰ ਦਿੱਤਾ।
ਦੱਸਣਯੋਗ ਹੈ ਕਿ ਜ਼ਖਮੀ ਬਜ਼ੁਰਗ ਦੁੱਗਰੀ ਸਥਿਤ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ 52 ਸਾਲਾ ਰੰਜੀਤ ਸਿੰਘ ਦੇ ਨਾਂ ਨਾਲ ਹੋਈ। ਜ਼ਖਮੀ ਬਜ਼ੁਰਗ ਨੇ ਦੱਸਿਆ ਹੈ ਕਿ ਮੰਗਲਵਾਰ ਦੀ ਸ਼ਾਮ ਆਪਣੇ ਕਿਸੇ ਕੰਮ ਲਈ ਜਲੰਧਰ ਬਾਈਪਾਸ ਤੋਂ ਐਲੀਵੇਟਿਡ ਪੁਲ ਦੇ ਰਸਤੇ ਰਾਹੀਂ ਆਪਣੇ ਘਰ ਵਾਪਿਸ ਆ ਰਿਹਾ ਸੀ ਜਿੱਥੇ ਉਹ ਚਾਈਨਾ ਡੋਰ ਦੇ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਹ ਵੀ ਦੇਖੋ–