entrepreneurs cheap electricity night tariff: ਲੁਧਿਆਣਾ (ਤਰਸੇਮ ਭਾਰਦਵਾਜ)- ਖਤਰਨਾਕ ਕੋਰੋਨਾਵਾਇਰਸ ਦੇ ਦੌਰਾਨ ਜਿੱਥੇ ਉਦਯੋਗਾਂ ਦੀ ਖਪਤ ਘੱਟ ਹੋਣ ਨਾਲ ਲਾਗਤ ਮੁੱਲ ‘ਚ ਵਾਧਾ ਹੋਇਆ ਹੈ, ਉੱਥੇ ਹੀ ਰਾਤ ਦੇ ਸਮੇਂ ਬਿਜਲੀ ਦੀ ਖਪਤ ਘੱਟ ਹੋਣ ਨਾਲ ਪੀ.ਐੱਸ.ਪੀ.ਸੀ.ਐੱਲ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਅਜਿਹੇ ‘ਚ ਵਪਾਰੀ ਸਰਕਾਰ ਤੋਂ ਨਾਇਟ ਟੈਰਿਫ ‘ਚ 2.50 ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਕੇ ਇੰਡਸਟਰੀ ਨੂੰ ਰਾਹਤ ਦੇਣ ਦੇ ਨਾਲ ਨਾਲ ਕੋਵਿਡ ਸੰਕਟ ਦੌਰਾਨ ਸਰਕਾਰ ਨੂੰ ਵੀ ਲਾਭ ਹੋਣ ਦੀ ਗੱਲ ਕਰ ਰਹੇ ਹਨ। ਵਪਾਰੀਆਂ ਦਾ ਤਰਕ ਗੈ ਕਿ ਇਸ ਤੋਂ ਪਹਿਲਾਂ ਵੀ ਨਾਇਟ ਟੈਰਿਫ ‘ਚ ਸਸਤੀ ਬਿਜਲੀ ਦਾ ਵਿਵਸਥਾ ਸੀ। ਇਸ ਸਮੇਂ ਇੰਡਸਟਰੀ ਨੂੰ ਇਸ ਦੀ ਖਾਸ ਮੰਗ ਹੈ ਕਿਉਂਕਿ ਇੰਡਸਟਰੀ ਬਾਜ਼ਾਰ ‘ਚ ਮੰਗ ਘੱਟ ਹੋਣ ਦੇ ਚੱਲਦਿਆਂ ਵਧੇ ਹੋਏ ਲਾਗਤ ਮੁੱਲ ‘ਤੇ ਕੰਮ ਕਰ ਰਹੀ ਹੈ। ਅਜਿਹੀ ਸਥਿਤੀ ‘ਚ ਪੰਜਾਬ ਉਦਯੋਗ ਨੂੰ ਸਰਕਾਰ ਤੋਂ ਇਸ ਰਾਹਤ ਦੀ ਲੋੜ ਹੈ।
ਫੈਡਰੇਸ਼ਨ ਆਫ ਇੰਡਸਟਰੀਅਲ ਅਤੇ ਕਮਰੀਸ਼ੀਅਲ ਆਰਗੇਨਾਈਜ਼ੇਸ਼ਨ (ਫੀਕੋ) ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਹੈ ਕਿ ਕੋਵਿਡ ਸੰਕਟ ਇਕ ਵੱਡੀ ਆਫਤ ‘ਚ ਹਰ ਕਿਸੇ ਦੇ ਲਈ ਪਰੇਸ਼ਾਨੀ ਦੀ ਸਬੱਬ ਬਣ ਗਿਆ ਹੈ। ਅਜਿਹੀ ਸਥਿਤੀ ‘ਚ ਇੰਡਸਟਰੀ ਨੂੰ ਰਾਹਤ ਦੇਣ ਦੇ ਲਈ ਸਰਕਾਰ ਨੂੰ ਅਹਿਮ ਰੂਪ ਨਾਲ ਕਦਮ ਚੁੱਕਣ ਦੀ ਜਰੂਰਤ ਹੈ। ਜੇਕਰ ਇੰਡਸਟਰੀ ਦੇ ਸਭ ਤੋਂ ਵੱਡੇ ਕੱਚੇ ਮਾਲ ਦੀ ਬਿਜਲੀ ਦੀਆਂ ਕੀਮਤਾਂ ‘ਚ ਰਾਹਤ ਦੇ ਦਿੱਤੀ ਜਾਵੇ, ਤਾਂ ਇੰਡਸਟਰੀ ਇਸ ਕਠਿਨ ਦੌਰ ‘ਚ ਨਾਇਟ ਟੈਰਿਫ ‘ਤੇ ਕੰਮ ਕਰਕੇ ਸੰਕਟ ਦੌਰਾਨ ਰਾਹਤ ਦੀ ਸਾਹ ਲੈ ਸਕਦੀ ਹੈ।