factory workers robbers shot: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ਦੇ 33 ਫੁੱਟ ਰੋਡ ‘ਤੇ ਉਸ ਸਮੇਂ ਵੱਡੀ ਵਾਰਦਾਤ ਵਾਪਰ ਗਈ ਜਦੋਂ ਇੱਥੇ ਕੰਮ ਤੋਂ ਘਰ ਪਰਤ ਰਹੇ ਫੈਕਟਰੀ ਮੁਲਾਜ਼ਮ ਨੂੰ ਤਿੰਨ ਮੋਟਰਸਾਈਕਲ ਸਵਾਰਾ ਨੇ ਰਸਤੇ ‘ਚ ਰੋਕ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਦੌਰਾਨ ਦੋਸ਼ੀਆਂ ਨੇ ਮੁਲਾਜ਼ਮ ਦੇ ਲੱਤ ‘ਚ ਗੋਲੀ ਮਾਰ ਦਿੱਤੀ। ਜ਼ਖਮੀ ਮੁਲਾਜ਼ਮ ਨੂੰ ਮੋਹਨਦੇਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੁਲਾਜ਼ਮ ਦੀ ਪਛਾਣ ਸੰਜੈ ਚੌਧਰੀ ਨਿਵਾਸੀ ਗੁਰੂ ਨਾਨਕ ਨਗਰ, 33 ਫੀਟ ਰੋਡ ਦੇ ਤੌਰ ‘ਤੇ ਹੋਈ ਹੈ। ਇਹ ਪੂਰੀ ਵਾਰਦਾਤ ਮੌਕੇ ‘ਤੇ ਟਿੰਬਰ ਸਟੋਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਗਈ। ਘਟਨਾ ਤੋਂ ਬਾਅਦ ਥਾਣਾ ਜਮਾਲਪੁਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਕਿਸੇ ਵੀ ਸੂਰਤ ‘ਚ ਬਖਸ਼ਿਆ ਨਹੀਂ ਜਾਵੇਗਾ।
ਪੀੜਤ ਸੰਜੈ ਚੌਧਰੀ ਨੇ ਦੱਸਿਆ ਹੈ ਕਿ ਉਹ ਚੀਮਾ ਚੌਕ ‘ਚ ਇਕ ਫੈਕਟਰੀ ‘ਚ ਕੰਮ ਕਰਦੇ ਹੈ। ਉਹ ਰਾਤ ਦੀ ਸ਼ਿਫਟ ਤੋਂ ਬਾਅਦ ਕਰੀਬ 1 ਵਜੇ ਫੈਕਟਰੀ ਤੋਂ ਚੱਲੇ ਸੀ, ਜਿਵੇਂ ਹੀ ਉਹ ਜਮਾਲਪੁਰ ਚੌਕ ਨੇੜੇ ਪਹੁੰਚਿਆਂ। ਉਨ੍ਹਾਂ ਦੇ ਪਿੱਛੇ ਬਾਈਕ ਸਵਾਰ ਤਿੰਨ ਨੌਜਵਾਨ ਲੱਗ ਗਏ। 33 ਫੁੱਟ ਰੋਡ ‘ਤੇ ਪਹੁੰਚਣ ‘ਤੇ ਜਿਵੇਂ ਹੀ ਸੁਨਸਾਨ ਇਲਾਕਾ ਸ਼ੁਰੂ ਹੋਇਆ ਤਾਂ ਮੁਲਜ਼ਮਾਂ ਨੇ ਸੰਜੈ ਨੂੰ ਘੇਰ ਲਿਆ ਤੇ ਪੈਸਿਆਂ ਦੀ ਮੰਗ ਕਰਨ ਲੱਗੇ।ਜਦੋਂ ਉਸ ਨੇ ਵਿਰੋਧ ਕੀਤਾ ਤਾਂ ਇਕ ਨੇ ਲੱਤ ‘ਚ ਗੋਲੀ ਮਾਰੀ ਤੇ ਜੇਬ ‘ਚੋਂ ਪਰਸ ਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ। ਉਹ ਕਿਸੇ ਤਰ੍ਹਾਂ ਆਪਣੇ ਘਰ ਪਹੁੰਚਿਆ ਤੇ ਘਰ ਦੇ ਬਾਹਰ ਡਿੱਗ ਗਿਆ। ਗੁਆਂਢੀ ਨੂੰ ਜਦੋਂ ਪਤਾ ਚੱਲਿਆ ਤਾਂ ਉਸ ਨੇ ਸੰਜੈ ਦੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਉਸ ਨੇ ਮੋਹਨ ਦੇਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।