fake aadhaar card gang arrested: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹਾਂ ਪੁਲਿਸ ਨੇ ਇਕ ਵੱਡੀ ਸਫਲਤਾ ਪ੍ਰਾਪਤ ਹਾਸਲ ਕਰਦੇ ਹੋਏ ਇਕ ਅਜਿਹੇ ਸ਼ਾਤਿਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਚੰਦ ਮਿੰਟਾਂ ’ਚ ਨਕਲੀ ਅਧਾਰ ਕਾਰਡ ਬਣਾ ਕੇ ਲੋਕਾਂ ਦੀਆਂ ਜ਼ਮਾਨਤਾਂ ਦਿੰਦੇ ਸੀ। ਪੁਲਿਸ ਵੱਲੋਂ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਦੌਰਾਨ ਹੈਰਾਨੀਜਨਕ ਖੁਲਾਸਾ ਇਹ ਹੋਇਆ ਕਿ ਸ਼ਾਤਿਰ ਦੋਸ਼ੀਆਂ ਨੇ ਪੁਲਿਸ ਨੂੰ ਵੀ ਬੜੀ ਆਸਾਨੀ ਨਾਲ ਚਕਮਾ ਦੇ ਹੁਣ ਤੱਕ ਲੁੱਟ-ਖੋਹ, ਚੋਰੀ ਅਤੇ ਕੁੱਟਮਾਰ ਤੋਂ ਇਲਾਵਾ ਹੈਰੋਇਨ ਤਸਕਰੀ ਦੀਆਂ 200 ਤੋਂ ਵੱਧ ਜ਼ਮਾਨਤਾ ਕਰਵਾ ਚੁੱਕੇ ਹਨ।
ਪੁਲਸ ਵੱਲੋਂ ਦੇ ਸਰਗਣਾ ਸਮੇਤ 4 ਮੈਂਬਰਾਂ ਨੂੰ ਦਬੋਚਿਆ ਹੈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਏ. ਡੀ. ਸੀ. ਪੀ.-3 ਸਮੀਰ ਵਰਮਾ, ਏ. ਸੀ. ਪੀ. ਸਿਵਲ ਲਾਈਨ ਜਤਿੰਦਰ ਕੁਮਾਰ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਸਰਗਣਾ ਹਰਪਾਲ ਸਿੰਘ ਉਰਫ ਮਨੋਜ ਕੁਮਾਰ (32), ਰਾਹੁਲ ਕੁਮਾਰ (39), ਨਵਦੀਨ ਸਿੰਘ (34) ਅਤੇ ਹਰਵਿੰਦਰ ਸਿੰਘ (32) ਦੇ ਰੂਪ ‘ਚ ਹੋਈ ਹੈ। ਪੁਲਸ ਨੂੰ ਮੁਲਜ਼ਮਾਂ ਕੋਲੋਂ ਵੱਖ-ਵੱਖ ਲੋਕਾਂ ਦੀਆਂ 20 ਫਰਦਾਂ ਅਤੇ 50 ਜਾਅਲੀ ਆਧਾਰ ਕਾਰਡ ਬਰਾਮਦ ਹੋਏ ਹਨ। ਗੈਂਗ ਕਚਹਿਰੀ ਕੰਪਲੈਕਸ ਦੇ ਆਲੇ-ਦੁਆਲੇ ਹੀ ਘੁੰਮ ਕੇ ਆਪਣੇ ਗਾਹਕਾਂ ਦੀ ਭਾਲ ਕਰਦਾ ਸੀ। ਪੁਲਸ ਮੁਤਾਬਕ ਗਿਰੋਹ ਦੇ ਸਰਗਣਾ ਵੱਲੋਂ ਪਹਿਲਾਂ ਆਨਲਾਈਨ ਅਜਿਹੇ ਵਿਅਕਤੀਆਂ ਦੀਆਂ ਫਰਦਾਂ ਕਢਵਾਈਆਂ ਜਾਂਦੀਆਂ ਸਨ, ਜਿਨ੍ਹਾਂ ਦੇ ਨਾਂ ’ਤੇ ਕੋਈ ਕਰਜ਼ਾ ਨਾ ਹੋਵੇ।
ਫਿਰ ਇਕ ਐਪ ਜ਼ਰੀਏ ਉਸੇ ਵਿਅਕਤੀ ਦੇ ਨਾਂ ’ਤੇ ਆਪਣੇ ਘਰ ਹੀ ਜਾਅਲੀ ਆਧਾਰ ਕਾਰਡ ਤਿਆਰ ਕਰ ਲੈਂਦੇ ਸਨ, ਜਿਸ ’ਤੇ ਸਰਗਣੇ ਸਮੇਤ ਹੋਰ ਮੁਲਜ਼ਮ ਖੁਦ ਦੀ ਫੋਟੋ ਲਗਾ ਕੇ ਜਾਅਲੀ ਆਈ.ਡੀ. ਪਰੂਫ ਤਿਆਰ ਕਰ ਲੈਂਦੇ ਸਨ, ਜਿਸ ਦੀ ਵਰਤੋਂ ਬਾਅਦ ‘ਚ ਜਾਅਲੀ ਜ਼ਮਾਨਤ ਕਰਵਾਉਣ ਲਈ ਕਰਦੇ ਸਨ। ਪੁਲਿਸ ਨੇ ਦੋਸ਼ੀਆਂ ਨੂੰ 2 ਦਿਨ ਦੇ ਰਿਮਾਂਡ ’ਤੇ ਲੈ ਲਿਆ ਹੈ।