farmer banner drug supply accused arrest: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹਾਂ ਪੁਲਿਸ ਨੇ ਸਗੂ ਚੌਂਕ ਨੇੜੇ ਇਕ ਅਜਿਹੇ ਟਰੱਕ ‘ਚੋਂ 18 ਕਿਲੋ ਡੋਡੇ ਬਰਾਮਦ ਕੀਤੇ, ਜਿਸ ਉੱਤੇ ਕਿਸਾਨ ਏਕਤਾ ਜਿੰਦਾਬਾਦ ਦਾ ਬੈਨਰ ਲਗਾ ਹੋਇਆ ਸੀ। ਦੱਸ ਦੇਈਏ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ’ਚ ਕਾਮਯਾਬੀ ਹਾਸਿਲ ਕੀਤੀ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਨਸ਼ਾ ਕਿਸਾਨੀ ਬੈਨਰ ਦੀ ਆੜ ’ਚ ਟਰੱਕ ਰਾਹੀਂ ਅੱਗੇ ਸਪਲਾਈ ਕੀਤਾ ਜਾਣਾ ਸੀ।
ਇਸ ਮਾਮਲੇ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਥਾਣਾ ਡਵੀਜ਼ਨ ਨੰਬਰ-8 ਦੇ ਅਧੀਨ ਚੌਂਕੀ ਘੁਮਾਰ ਮੰਡੀ ਦੇ ਐੱਸ.ਐੱਚ.ਓ. ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰੋਜ਼ ਗਾਰਡਨ ਗੇਟ ਨੰਬਰ-1 ਕੋਲੋਂ ਇਕ ਟਰੱਕ ਡੋਡੇ ਲੈ ਕੇ ਅੱਗੇ ਸਪਲਾਈ ਦੇਣ ਜਾ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸਗੂ ਚੌਂਕ ਕੋਲ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਸ਼ਨਾਖਤ ਦੀਪਕ ਭਾਟੀਆ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮ 1 ਸਾਲ ਤੋਂ ਨਸ਼ੇ ਦੀ ਸਪਲਾਈ ਦਾ ਕੰਮ ਕਰਦਾ ਆ ਰਿਹਾ ਸੀ। ਗ੍ਰਿਫ਼ਤਾਰੀ ਮੌਕੇ ਉਸ ਤੋਂ 18 ਕਿਲੋ ਦੇ ਕਰੀਬ ਡੋਡੇ ਬਰਾਮਦ ਕੀਤੇ ਗਏ। ਵੱਡੀ ਗੱਲ ਇਹ ਹੈ ਕਿ ਫੜੇ ਗਏ ਟਰੱਕ ’ਤੇ ਕਿਸਾਨ ਏਕਤਾ ਜਿੰਦਾਬਾਦ ਦਾ ਬੈਨਰ ਲੱਗਾ ਹੋਇਆ ਹੈ, ਜਿਸ ਤੋਂ ਜ਼ਾਹਿਰ ਹੈ ਕਿ ਕਿਵੇਂ ਨਸ਼ਾ ਤਸਕਰ ਕਿਸਾਨੀ ਅੰਦੋਲਨ ਦੀ ਆੜ ਵਿਚ ਨਸ਼ੇ ਦੀ ਸਪਲਾਈ ਕਰਨ ਦੀ ਫਿਰਾਕ ‘ਚ ਹਨ।
ਇਹ ਵੀ ਦੇਖੋ–