Farmers close Punjab Police deployed: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਸੜਕਾਂ ‘ਤੇ ਪੁਲਿਸ ਦੀ ਮੁਸਤੈਦੀ ਪਹਿਲਾਂ ਤੋਂ ਜਿਆਦਾ ਦੇਖੀ ਜਾ ਰਹੀ ਹੈ। ਪੁਲਿਸ ਕਰਮਚਾਰੀਆਂ ਦਾ ਲਗਭਗ 80 ਫੀਸਦੀ ਹਿੱਸਾ ਸੜਕਾਂ ‘ਤੇ ਉਤਰਿਆ ਦੇਖਿਆ ਗਿਆ ਹੈ ਤਾਂ ਕਿ ਲੋਕਾਂ ਨੂੰ ਜਾਮ ਦੀ ਸਮੱਸਿਆ ਨਾਲ ਜੂਝਣਾ ਨਾ ਪਵੇ। ਇਸ ਦੇ ਮੱਦੇਨਜ਼ਰ ਸਾਰੇ ਥਾਣਾ ਮੁਖੀਆਂ ਅਤੇ ਏ.ਸੀ.ਪੀ ਨੂੰ ਵੀ ਤਾਕਤ ਦੇ ਨਾਲ ਫੀਲਡ ‘ਚ ਰਹਿਣ ਨੂੰ ਕਿਹਾ ਗਿਆ ਹੈ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀਬਾੜੀ ਸਬੰਧੀ 3 ਆਰਡੀਨੈਂਸਾਂ ਨੂੰ ਕਿਸਾਨ ਅਤੇ ਪੰਜਾਬ ਵਿਰੋਧੀ ਕਰਾਰ ਦਿੰਦਿਆਂ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਦੇ ਰਾਹ ਪਈਆਂ ਪੰਜਾਬ ਦੀਆਂ 31 ਕਿਸਾਨ ਅਤੇ ਕਿਸਾਨ ਹਿਤੈਸ਼ੀ ਜਥੇਬੰਦੀਆ ਵੱਲੋਂ ਰੋਸ ਵਜੋਂ ਅੱਜ ਪੰਜਾਬ ਬੰਦ ਸੱਦਾ ਦਿੱਤਾ ਗਿਆ ।
ਕਿਸਾਨਾਂ ਵੱਲੋਂ ਸੂਬੇ ਭਰ ‘ਚ ਰੇਲ ਪਟੜੀਆਂ, ਖਾਸ ਕਰਕੇ ਦਿੱਲੀ ਨੂੰ ਜਾਣ ਵਾਲੀਆਂ ਰੇਲ ਪਟੜੀਆਂ ‘ਤੇ ਧਰਨੇ ਲਾ ਦਿੱਤੇ ਗਏ ਹਨ।
ਕਿਸਾਨ ਸੰਗਠਨ ਮੁਤਾਬਕ ਵੀਰਵਾਰ ਨੂੰ ਸ਼ੁਰੂ ਹੋਏ ਇਹ ਧਰਨੇ 48 ਘੰਟੇ ਚੱਲਣਗੇ ਅਤੇ ਅਗਲੀ ਰਣਨੀਤੀ ਬਾਅਦ ‘ਚ ਐਲਾਨ ਕੀਤੀ ਜਾਵੇਗੀ।