farmers vandalized ladowal toll plaza: ਲੁਧਿਆਣਾ (ਤਰਸੇਮ ਭਾਰਦਵਾਜ)-ਖੇਤੀ ਸੁਧਾਰ ਕਾਨੂੰਨ ਖਿਲਾਫ ਕਿਸਾਨਾਂ ਦਾ ਵਿਰੋਧ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਅਜਿਹਾ ਹੀ ਸ਼ਹਿਰ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਇੱਥੇ ਚੱਲ ਰਹੇ ਧਰਨੇ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਟੋਲ ਪਲਾਜ਼ਾ ਦੇ ਇਕ ਕਾਉਂਟਰ ’ਤੇ ਜਮ ਕੇ ਭੰਨ ਤੋੜ ਕੀਤੀ। ਕਿਸਾਨਾਂ ਨੇ ਉਥੇ ਲੱਗੇ ਬੂਮ ਬੈਰੀਅਰ ਵੀ ਉਖਾੜ ਦਿੱਤੇ ਅਤੇ ਕਾਉਂਟਰ ਅੰਦਰ ਬੈਠੇ ਇਕ ਮੁਲਾਜ਼ਮ ਦੇ ਨਾਲ ਮਾਰਕੁੱਟ ਕਰਨ ਦੀ ਵੀ ਕੋਸ਼ਿਸ਼ ਕੀਤੀ। ਮੌਕੇ ’ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਥੇ ਆ ਕੇ ਬਚਾਅ ਕੀਤਾ।
ਕਿਸਾਨ ਅੱਜ ਭਾਵ ਵੀਰਵਾਰ ਨੂੰ ਵੀ ਲਾਡੋਵਾਲ ਟੋਲ ਪਲਾਜ਼ਾ ‘ਤੇ ਡਟੇ ਰਹੇ ਹਾਲਾਂਕਿ ਕਿਸਾਨਾਂ ਨੇ ਟ੍ਰੈਫਿਕ ਬੰਦ ਨਹੀਂ ਕੀਤੀ ਪਰ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਟੋਲ ਕੁਲੈਕਸ਼ਨ ਵੀ ਨਹੀਂ ਕਰਨ ਦਿੱਤਾ। ਬਿਨਾ ਟੋਲ ਚੁਕਾਏ ਵਾਹਨ ਬੁੱਧਵਾਰ ਨੂੰ ਟੋਲ ਕ੍ਰਾਸ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਸਾਨ ਨੇਤਾ ਹਰਜੀਤ ਸਿੰਘ ਨੇ ਕਿਹਾ ਹੈ ਕਿ ਸਾਡਾ ਮਕਸਦ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ ਹੈ।
ਜਗਰਾਓ ‘ਚ ਕਿਸਾਨਾਂ ‘ਚ ਦੇਖਿਆ ਗਿਆ ਭਾਰੀ ਗੁੱਸਾ-ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਹੋਰ ਸਹਿਯੋਗੀ ਸੰਗਠਨਾਂ ਵੱਲੋਂ ਬੁੱਧਵਾਰ ਨੂੰ ਸੱਤਵੇਂ ਦਿਨ ਵੀ ਖੇਤੀ ਸੁਧਾਰ ਕਾਨੂੰਨਾਂ ਦੇ ਖਿਲਾਫ ਰੇਲਵੇ ਟਰੈਕ ‘ਤੇ ਬੈਠ ਧਰਨਾ ਪ੍ਰਦਰਸ਼ਨ ਕਰਦੇ ਰਹੇ। ਸ਼ਹਿਰ ‘ਚ ਰੋਸ ਰੈਲੀ ਵੀ ਕੱਢੀਆਂ ਜਾ ਰਹੀਆਂ ਹਨ। ਯੂਨੀਅਨ ਦੇ ਮੁਖੀ ਪ੍ਰਦੀਪ ਹਰਦੀਪ ਸਿੰਘ, ਬਲਾਕ ਮੁਖੀ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ‘ਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਐੱਸ.ਐੱਸ.ਪੀ ਦਫ਼ਤਰ ਅੱਗੇ ਰੋਸ ਮਾਰਚ ਕੱਢਿਆ ਅਤੇ ਵੱਖ-ਵੱਖ ਦੋਸ਼ਾਂ ਤਹਿਤ ਕਿਸਾਨਾਂ ਖਿਲਾਫ ਦਰਜ ਕੇਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ।