fasted sons longevity both died: ਲੁਧਿਆਣਾ (ਤਰਸੇਮ ਭਾਰਦਵਾਜ)- ਦੁਨੀਆ ‘ਚ ਸਭ ਤੋਂ ਉੱਚਾ ਰੁਤਬਾ ਮਾਂ ਦਾ ਮੰਨਿਆ ਜਾਂਦਾ ਹੈ, ਜੋ ਖੁਦ ਦੁੱਖ ਝੱਲ ਕੇ ਆਪਣੀ ਔਲਾਦ ਲਈ ਖੁਸ਼ੀ ਮੰਗਦੀ ਹੈ, ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁੱਤਰਾਂ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਘਰ ਉਡੀਕ ਕਰ ਰਹੀ ਮਾਂ ਨੂੰ ਉਸ ਦੇ ਪੁੱਤਰ ਹਮੇਸ਼ਾਂ ਲਈ ਵਿਲਕਦਾ ਛੱਡ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਦਰਅਸਲ ਮਾਮਲਾ ਜ਼ਿਲ੍ਹੇ ਦੇ ਦਿੱਲੀ ਮੇਨ ਸੜਕ ‘ਤੇ ਪਿੰਡ ਜੁਗਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਸਰਕਾਰੀ ਸਕੂਲ ਦੇ ਬਾਹਰ ਹੋਏ ਇਕ ਸੜਕ ਹਾਦਸੇ ‘ਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਨੇ ਮਾਪਿਆਂ ਦੇ ਦੋਵੇ ਪੁੱਤਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅੰਸ਼ੂ ਕੁਮਾਰ (10) ਤੇ ਨੀਰਜ ਕੁਮਾਰ (13) ਦੇ ਨਾਂ ਨਾਲ ਹੋਈ।
ਦੱਸ ਦੇਈਏ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੋਵੇਂ ਭਰਾ ਸਾਈਕਲ ‘ਤੇ ਸਕੂਲ ਦੇ ਨੇੜੇ ਜਾ ਰਹੇ ਸਨ ਕਿ ਤੇਜ਼ ਰਫ਼ਤਾਰ ਨਾਲ ਆ ਰਹੇ ਇਕ ਕੈਂਟਰ ਨੇ ਇਨ੍ਹਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਕੈਂਟਰ ਡਰਾਈਵਰ ਮੌਕੇ ‘ਤੇ ਫਰਾਰ ਹੋ ਗਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਬੱਚਿਆਂ ਦਾ ਪਰਿਵਾਰ ਜੁਗਿਆਣਾ ਦੀ ਬਿਹਾਰੀ ਕਾਲੋਨੀ ‘ਚ ਕਿਰਾਏ ਦੇ ਮਕਾਨ ‘ਚ ਰਹਿੰਦਾ ਹੈ।
ਮ੍ਰਿਤਕ ਬੱਚਿਆਂ ਦੇ ਪਿਤਾ ਸੰਜੈ ਰਾਮ ਨੇ ਦੱਸਿਆ ਕਿ ਅੰਸ਼ੂ-ਨੀਰਜ ਦੀ ਮਾਂ ਨੇ ਵੀਰਵਾਰ ਨੂੰ ਬੱਚਿਆਂ ਦੀ ਲੰਬੀ ਉਮਰ ਲਈ ਵਰਤ ਰੱਖਿਆ ਸੀ, ਜੋ ਕਿ ਸ਼ੁੱਕਰਵਾਰ ਸਵੇਰੇ 8 ਵਜੇ ਖੋਲਣਾ ਸੀ ਪਰ ਉਸ ਤੋਂ ਪਹਿਲਾ 7 ਵਜੇ ਨੀਰਜ ਤੇ ਅੰਸ਼ੂ ਦੀ ਹਾਦਸੇ ਦੌਰਾਨ ਮੌਤ ਹੋ ਗਈ। ਪੁੱਤਰਾਂ ਦੀ ਮੌਕ ਦੀ ਖਬਰ ਸੁਣ ਮਾਂ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਗਈ।