fire chemical factory loss:ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੇ ਸਾਹਨੇਵਾਲ ਇਲਾਕੇ ‘ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਸੀ, ਜਦੋਂ ਇੱਥੇ ਕੈਮੀਕਲ ਫੈਕਟਰੀ ‘ਚ ਅਚਾਨਕ ਭਿਆਨਕ ਰੂਪ ‘ਚ ਅੱਗ ਲੱਗ ਸੀ। ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਸਾਢੇ 3 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਗਨੀਮਤ ਨਾਲ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕੈਮੀਕਲ ਦੇ 80 ਡਰੰਮ ਰਾਖ ਹੋ ਗਏ ਹਨ।
ਦੱਸਣਯੋਗ ਹੈ ਕਿ ਇਹ ਹਾਦਸਾ ਸਾਹਨੇਵਾਲ ਦੇ ਨੇੜੇ ਪਿੰਡ ਟਿੱਬਾ ‘ਚ ਬੀਤੇ ਦਿਨ ਸੋਮਵਾਰ ਨੂੰ ਸਾਢੇ 11 ਵਜੇ ਵਾਪਰਿਆਂ ਸੀ। ਹਾਦਸਾ ਉਦੋਂ ਵਾਪਰਦਿਆਂ ਜਦੋਂ ਇੱਥੇ ਖਾਲੀ ਪਲਾਂਟ ‘ਚ ਰੱਖੇ ਕੈਮੀਕਲ ਨਾਲ ਭਰੇ ਲੋਹੇ ਦੇ 80 ਡਰੰਮਾਂ ਦੇ ਜ਼ਖੀਰੇ ਨੂੰ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ, ਜਿਸ ਕਾਰਨ ਇਕ ਤੋਂ ਬਾਅਦ ਇਕ ਲਗਾਤਾਰ 5 ਬਲਾਸਟ ਹੋਏ। ਹਾਦਸਾ ਵਾਪਰਦਿਆਂ ਹੀ ਲੋਕਾਂ ‘ਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਲੋਕਾਂ ਨੇ ਇਸ ਘਟਨਾ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ ਤਾਂ ਲੁਧਿਆਣਾ, ਖੰਨਾ ਅਤੇ ਸਮਰਾਲਾ ਦੇ ਫਾਇਰ ਸਟੇਸ਼ਨਾਂ ਤੋਂ ਗੱਡੀਆਂ ਪਹੁੰਚੀਆਂ ਅਤੇ ਸਾਢੇ 3 ਘੰਟਿਆਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਗਨੀਮਤ ਨਾਲ ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਕਿਉਂਕਿ ਕੈਮੀਕਲ ਫੈਕਟਰੀ ਦੇ ਨਾਲ ਹੀ ਇਕ ਗੈਸ ਏਜੰਸੀ ਸੀ ਜੇਕਰ ਅੱਗ ਵੱਧ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।