fire quilt factory labor burnt: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇੱਥੇ ਰਜਾਈਆਂ ਵਾਲੀ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਰੂਪ ‘ਚ ਲੱਗੀ ਸੀ ਕਿ ਹਾਦਸੇ ਸਮੇਂ ਕਈ ਮਜ਼ਦੂਰ ਫੈਕਟਰੀ ਦੇ ਅੰਦਰ ਕੰਮ ਕਰ ਰਹੇ ਸੀ ਪਰ ਇਸ ਦੌਰਾਨ ਕੁਝ ਮਜ਼ਦੂਰ ਤਾਂ ਬਾਹਰ ਨਿਕਲ ਆਏ ਪਰ ਇਕ ਮਜ਼ਦੂਰ ਅੰਦਰ ਹੀ ਫਸ ਗਿਆ ਜੋ ਕਿ ਅੱਗ ਦੀ ਚਪੇਟ ‘ਚ ਆ ਗਿਆ ਤੇ ਜਿੰਦਾ ਹੀ ਸੜ ਗਿਆ। ਇਸ ਬਾਰੇ ਉਸ ਸਮੇਂ ਪਤਾ ਲੱਗਿਆ ਜਦੋਂ ਜੇ.ਸੀ.ਬੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮਸ਼ਕੱਤ ਨਾਲ 12 ਘੰਟਿਆਂ ਬਾਅਦ ਅੱਗ ਬੁਝਾਈ ਪਰ ਅੰਦਰੋਂ ਅੱਜ ਮਜ਼ਦੂਰ ਦੀ ਲਾਸ਼ ਬਰਾਮਦ ਕੀਤੀ ਗਈ। ਦੂਜੇ ਪਾਸੇ ਮਜ਼ਦੂਰ ਦੇ ਪਰਿਵਾਰ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਤੇ ਫੈਕਟਰੀ ਮਾਲਕ ‘ਤੇ ਲਾਪਰਵਾਹੀ ਦੀ ਦੋਸ਼ ਲਾਇਆ ਹੈ। ਦੱਸ ਦੇਈਏ ਕਿ ਇਹ ਹਾਦਸਾ ਸ਼ਾਰਟ ਸਰਕਿਟ ਕਾਰਨ ਵਾਪਰਿਆ ਸੀ।
ਫੈਕਟਰੀ ਦੇ ਮਾਲਕ ਨੇ ਦੱਸਿਆ ਕਿ ਬਹਾਦੁਰਕੇ ਰੋਡ ‘ਤੇ ਪੀ.ਵੀ.ਆਰ ਐਕਸਪੋਰਟਸ ਦੇ ਨਾਂ ਨਾਲ 2 ਮੰਜ਼ਿਲਾਂ ਫੈਕਟਰੀ ਹੈ। ਦੁਪਹਿਰ ਨੂੰ ਵਰਕਰ ਜਦੋਂ ਲੰਚ ਕਰ ਰਹੇ ਸੀ ਤਾਂ ਅਚਾਨਕ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ। ਫੈਕਟਰੀ ‘ਚ ਰੂ ਦੇ ਕਾਰਨ ਅੱਜ ਤੇਜੀ ਨਾਲ ਫੈਲ ਗਈ ਅਤੇ ਪੂਰੇ ਫਲੋਰ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ। ਜਿਸ ਕਾਰਨ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਰਿਹਾ ਸੀ। ਇਸ ਦੇ ਕਾਰਨ ਫਾਇਰ ਟੀਮ ਨੇ ਜੇ.ਸੀ.ਬੀ ਮੰਗਵਾਈ ਤੇ ਫੈਕਟਰੀ ਦੀ ਕੰਧ ਤੋੜ ਕੇ ਪਾਣੀ ਪਾਇਆ ਗਿਆ। ਸਾਰੇ ਮਜ਼ਦੂਰ ਪਹਿਲੀ ਮੰਜ਼ਿਲ ਤੇ ਲੰਚ ਕਰ ਰਹੇ ਸੀ ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਪਰ ਇਕ ਮਜ਼ਦੂਰ ਦੀ ਅੰਦਰ ਹੀ ਫਸਣ ਕਾਰਨ ਮੌਤ ਹੋ ਗਈ, ਜਿਸ ਦੀ ਅੱਜ ਲਾਸ਼ ਬਰਾਮਦ ਹੋਈ।