Formation All India Lokraj Party: ਲੁਧਿਆਣਾ (ਤਰਸੇਮ ਭਾਰਦਵਾਜ)-ਲੁਧਿਆਣਾ ‘ਚ ਆਲ ਇੰਡੀਆ ਲੋਕਰਾਜ ਪਾਰਟੀ ਦਾ ਗਠਨ ਕੀਤਾ ਗਿਆ, ਜਿਸ ਦਾ ਬਲਕਾਰ ਸਿੰਘ ਮੰਗਲੀ ਨੂੰ ਸਰਬਸੰਮਤੀ ਨਾਲ ਕੌਮੀਂ ਪ੍ਰਧਾਨ ਚੁਣਿਆ ਗਿਆ। ਪਾਰਟੀ ਵਰਕਰਾਂ ਵੱਲੋਂ ਉਨ੍ਹਾਂ ਦੇ ਕੌਮੀਂ ਪ੍ਰਧਾਨ ਬਣਨ ਖੁਸ਼ੀ ਸਾਂਝੀ ਕਰਦਿਆਂ ਵੱਡਾ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਸ: ਮੰਗਲੀ ਵੱਲੋਂ ਯੂਥ ਵਿੰਗ ਦਾ ਗਠਨ ਕਰਦਿਆਂ ਇਸਦਾ ਕੌਮੀਂ ਪ੍ਰਧਾਨ ਵਿਸ਼ਾਲ ਕੁਮਾਰ ਅਰੋੜਾ ਨੂੰ ਲਗਾਇਆ ਗਿਆ ਅਤੇ ਕੁਝ ਹੋਰ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।
ਇਸ ਦੌਰਾਨ ਨਵਨਿਯੁਕਤ ਕੌਮੀਂ ਪ੍ਰਧਾਨ ਸ: ਮੰਗਲੀ ਨੇ ਮੋਗਾ ਕਲੋਨੀ ‘ਚ ਮੀਟਿੰਗ ਦਾ ਆਯੋਜਨ ਕਰਨ ਵਾਲੇ ਸੰਜੀਵ ਸਿੰਘ ਦਾ ਧੰਨਵਾਦ ਕਰਦੇ ਹੋਏ ਮੀਟਿੰਗ ‘ਚ ਭਾਰੀ ਗਿਣਤੀ ‘ਚ ਪਹੁੰਚੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਰਾਜਨੀਤਿਕ ਪਾਰਟੀਆਂ ਦੀ ਤਾਕਤ ਹੋ ਪਰ ਦੇਸ਼ ਦੀ ਸੱਤਾ ਤੇ ਕਾਬਜ ਰਾਜਨੀਤਿਕ ਪਾਰਟੀਆਂ ਨੇ ਹਮੇਸ਼ਾਂ ਤੁਹਾਡੀ ਤਾਕਤ ਦਾ ਦੁਰਪ੍ਰਯੋਗ ਅਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕੀਤਾ ਹੈ। ਹੁਣ ਸਮਾਂ ਆ ਗਿਆ ਅਪਣੀ ਤਾਕਤ ਨੂੰ ਪਹਿਚਾਣ ਰਾਜਸੱਤਾ ਨੂੰ ਅਪਣੇ ਹੱਥਾਂ ‘ਚ ਲੈ ਕੇ ਗਰੀਬਾਂ ਅਤੇ ਆਮ ਲੋਕਾਂ ਦਾ ਭਲਾ ਕਰਨ ਦਾ।
ਉਨ੍ਹਾਂ ਨੇ ਕਿਹਾ ਕਿ ਆਲ ਇੰਡੀਆ ਲੋਕਰਾਜ ਪਾਰਟੀ ਨੌਜਵਾਨਾਂ ਨੂੰ ਅਪਣੀ ਗੱਲ ਰੱਖਣ ਅਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਮੌਕਾ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਵਿਸ਼ਾਲ ਅਰੋੜਾ ਨੂੰ ਇਨ੍ਹਾਂ ਹੀ ਭਾਂਤ ਭਾਂਤ ਦੇ ਫੁੱਲਾਂ ਦੀ ਅਨਮੋਲ ਮਾਲਾ ਤਿਆਰ ਕਰਨ ਦੀ ਜਿੰਮੇਵਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਭਾਰਤ ‘ਚ ਰਾਜਨੀਤਿਕ ਪਾਰਟੀਆਂ ਦੀ ਕੋਈ ਕਮੀਂ ਨਹੀਂ ਹੈ ਪਰ ਆਲ ਇੰਡੀਆ ਲੋਕਰਾਜ ਪਾਰਟੀ ਦਾ ਗਠਨ ਤੁਹਾਡੇ ਵਰਗੇ ਲੋਕਾਂ ਦੇ ਲਈ ਕੀਤਾ ਗਿਆ ਹੈ। ਤੁਹਾਡੀ ਤਾਕਤ ਨਾਲ ਅਸੀਂ ਸੂਬੇ ‘ਚੋਂ ਕਾਂਗਰਸ ਅਤੇ ਕੇਂਦਰ ‘ਚੋਂ ਭਾਜਪਾ ਨੂੰ ਜੜ੍ਹੋ ਉਖਾੜ ਕਚਰੇ ‘ਚ ਸੁੱਟ ਦੇਵਾਂਗੀ। ਯੂਥ ਪ੍ਰਧਾਨ ਵਿਸ਼ਾਲ ਅਰੋੜਾ ਨੇ ਦਿੱਤੀ ਹੋਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਹਰਜਿੰਦਰ ਸਿੰਘ ਮੰਘੇੜਾ ਜਨਰਲ ਸਕੱਤਰ, ਲਖਵੀਰ ਸਿੰਘ ਲੱਭਾ ਪ੍ਰੈਸ ਸਕੱਤਰ, ਮਨਜੀਤ ਕੌਰ ਮੀਤ ਪ੍ਰਧਾਨ ਮਹਿਲਾ ਵਿੰਗ, ਬੂਟਾ ਸਿੰਘ ਮੀਤ ਪ੍ਰਧਾਨ ਯੂਥ ਵਿੰਗ, ਚਰਨਜੀਤ ਸਿੰਘ ਧੀਮਾਨ ਉੱਪ ਪ੍ਰਧਾਨ, ਗੁਰਜੀਤ ਸਿੰਘ ਉੱਪ ਪ੍ਰਧਾਨ, ਸਲਮਾਨ ਖਾਨ, ਅਭਿਸ਼ੇਕ ਲਹੌਰੀਆ, ਰੋਹਿਤ ਕੁਮਾਰ, ਸੰਜੀਵ ਕੁਮਾਰ, ਨਵਦੀਪ ਚੌਪੜਾ, ਗੁਰਵਿੰਦਰ ਸਿੰਘ ਮੱਕੜ, ਹਰਪਾਲ ਸਿੰਘ, ਜਤਿੰਦਰ ਲਹੌਰੀਆ, ਅਸ਼ੀਸ਼ ਕੁਮਾਰ, ਅੰਕਿਤ ਲਹੌਰੀਆ, ਹਰਮਨ ਸ਼ਰਮਾ, ਅਭਿਸ਼ੇਕ ਸ਼ਰਮਾ ਅਤੇ ਅਭਿਸ਼ੇਕ ਪ੍ਰਜਾਪਤੀ ਵੀ ਪਹੁੰਚੇ।