former ranji player LDCA president: ਲੁਧਿਆਣਾ (ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲ੍ਹਾਂ ਕ੍ਰਿਕੇਟ ਐਸੋਸੀਏਸ਼ਨ (ਐੱਲ.ਡੀ.ਸੀ.ਏ) ਦੀਆਂ ਚੋਣਾਂ ‘ਚ ਬਿਨਾਂ ਮੁਕਾਬਲੇ ਸਾਬਕਾ ਰਣਜੀ ਖਿਡਾਰੀ ਸਤੀਸ਼ ਕੁਮਾਰ ਮੰਗਲ ਪ੍ਰਧਾਨ ਚੁਣੇ ਗਏ। ਹਾਈਕੋਰਟ ਦੇ ਆਦੇਸ਼ਾਂ ‘ਤੇ 17 ਸਾਲਾਂ ਬਾਅਦ ਚੋਣਾਂ ਕਰਵਾਈਆਂ ਗਈਆਂ ਪਰ ਸਾਰੇ 17 ਅਹੁਦਿਆਂ ‘ਤੇ 17 ਨਾਮਜ਼ਦਗੀ ਪੱਤਰ ਭਰੇ ਗਏ। ਇਸ ਕਾਰਨ ਵੋਟਿੰਗ ਕਰਵਾਉਣ ਦੀ ਜਰੂਰਤ ਨਹੀਂ ਪਈ। ਇਸ ਨੂੰ ਲੈ ਕੇ ਅਧਿਕਾਰਤ ਤੌਰ ‘ਤੇ ਨਵਨਿਯੁਕਤ ਅਹੁਦੇਦਾਰਾਂ ਨੇ ਪ੍ਰੈਸਕਾਨਫਰੰਸ ਕੀਤੀ। ਸੂਬੇ ‘ਚੇ ਪਹਿਲੀ ਵਾਰ ਇੰਝ ਹੋਇਆ ਹੈ ਕਿ ਪ੍ਰੈਜੀਡੈਂਟ ਅਤੇ ਸੀਨੀਅਰ ਵਾਈਸ ਪ੍ਰੈਜੀਡੈਂਟ ਅਹੁਦਿਆਂ ‘ਤੇ ਸਾਬਕਾ ਕ੍ਰਿਕੇਟਰ ਚੁਣੇ ਗਏ ਹੋਣ। ਮੰਗਲ ਸਕੂਲ ਗੇਮਸ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਜੂਨੀਅਰ ਕ੍ਰਿਕੇਟ ਦੇ ਤਹਿਤ ਇੰਡੀਅਨ ਸਕੂਲ ਬੁਆਏਜ਼ ਦੇ ਚੋਣ ਪੈਨਲ ‘ਚ ਸ਼ਾਮਿਲ ਰਹਿ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਉਹ ਸਾਬਕਾ ਖਿਡਾਰੀਆਂ ਨੂੰ ਨਾਲ ਲੈ ਕੇ ਚੱਲਣਗੇ।
ਇਹ ਅਹੁਦੇਦਾਰ ਚੁਣੇ ਗਏ-
ਪ੍ਰੈਜੀਡੈਂਟ- ਸਤੀਸ਼ ਕੁਮਾਰ ਮੰਗਲ
ਜਨਰਲ ਸੈਕਟਰੀ – ਅਨੁਪਮ ਕੁਮਾਰੀਆ
ਕੈਸ਼ੀਅਰ- ਮਾਨਿਕ ਬੱਸੀ
ਸੀਨੀਅਰ ਵਾਈਸ ਪ੍ਰੈਜੀਡੈਂਟ 4 ਅਹੁਦੇ- ਅਜੈ ਆਰ ਜੈਨ, ਰਾਕੇਸ਼ ਸੈਨੀ, ਸੁਰੇਸ਼ ਕਤਿਆਲ ਅਤੇ ਕੇਸ਼ਵ ਰਾਏ।
ਵਾਈਸ ਪ੍ਰੈਜੀਡੈਂਟ 6 ਅਹੁਦੇ- ਸੁਰਿੰਦਰਪਾਲ ਸਿੰਘ, ਨਰੇਸ਼ ਮਰਵਾਹਾ, ਚਰਨਜੀਤ ਸਿੰਘ, ਗਿਰੀਸ਼ ਧੀਰ, ਕੁਸ਼ਮ ਪ੍ਰਮੋਦ, ਅਸ਼ੋਕ ਸਿੱਕਾ।