former sho isolation time over: ਲੁਧਿਆਣਾ (ਤਰਸੇਮ ਭਾਰਦਵਾਜ)-ਖੰਨਾ ‘ਚ ਪਿਓ-ਪੁੱਤ ਸਮੇਤ ਇਕ ਹੋਰ ਵਿਅਕਤੀ ਨੂੰ ਨਗਨ ਕਰ ਕੁੱਟਮਾਰ ਕਰਨ ਅਤੇ ਵੀਡੀਓ ਬਣਾਉਣ ਦੇ ਮਾਮਲੇ ‘ਚ ਗ੍ਰਿਫਤਾਰ ਦੋਸ਼ੀ ਸਦਰ ਥਾਣਾ ਦੇ ਸਾਬਕਾ ਐੱਸ.ਐੱਚ.ਓ ਬਲਜਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਿਸ਼ਨਗੜ੍ਹ ਸਥਿਤ ਇਕਾਂਤਵਾਸ ਕੇਂਦਰ ‘ਚ ਭੇਜਿਆ ਗਿਆ, ਜਿੱਥੇ ਹੁਣ ਉਨ੍ਹਾਂ ਨੂੰ ਅੱਜ ਭਾਵ ਸ਼ਨੀਵਾਰ ਨੂੰ ਨੂੰ ਪਟਿਆਲਾ ਦੀ ਜੇਲ ‘ਚ ਭੇਜ ਦਿੱਤੇ ਜਾਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ ਪੁਲਿਸ ਰਿਮਾਂਡ ਦੇ ਬਾਅਦ ਜੇਲ੍ਹ ਭੇਜਣ ਤੋਂ ਪਹਿਲਾਂ ਬਲਜਿੰਦਰ ਸਿੰਘ ਦਾ ਕੋਰੋਨਾ ਟੈਸਟ ਖੰਨਾ ਪੁਲਿਸ ਨੇ ਕਰਵਾਇਆ ਸੀ ਤੇ 12 ਸਤੰਬਰ ਨੂੰ ਉਸਦੀ ਰਿਪੋਰਟ ਪਾਜ਼ੀਟਿਵ ਆਈ ਸੀ ਪਰ ਪੀੜਤ ਧਿਰ ਦੀ ਮੰਗ ‘ਤੇ ਅਦਾਲਤ ਨੇ ਐੱਸ.ਐੱਚ.ਓ ਬਲਜਿੰਦਰ ਸਿੰਘ ਦੀ ਦੁਬਾਰਾ ਕੋਰੋਨਾ ਜਾਂਚ ਦੇ ਆਦੇਸ਼ ਦਿੱਤੇ ਸਨ। ਉਸਦਾ ਦਾ ਦੁਬਾਰਾ ਸੈਂਪਲ ਲਿਆ ਗਿਆ ਸੀ ਪਰ ਬਲਜਿੰਦਰ ਦੀ ਰਿਪੋਰਟ ਤਾਂ ਕੀ ਆਉਣੀ ਸੀ ਸਗੋਂ ਸੰਵੇਦਨਸ਼ੀਲ ਮਾਮਲੇ ‘ਚ ਸਿਹਤ ਵਿਭਾਗ ਦੀ ਵੱਡੀ ਖ਼ਾਮੀ ਸਾਹਮਣੇ ਆਈ ਕਿ ਜਿਸ ਸ਼ੀਸ਼ੀ ‘ਚ ਬਲਜਿੰਦਰ ਸਿੰਘ ਦਾ ਸੈਂਪਲ ਭੇਜਿਆ ਗਿਆ ਸੀ, ਉਹ ਸ਼ੀਸ਼ੀ ਹੀ ਲੈਬ ਨੂੰ ਖ਼ਾਲੀ ਮਿਲੀ ਹੈ। ਖੰਨਾ ਸਿਵਲ ਹਸਪਤਾਲ ਇਸ ਗੱਲ ਤੋਂ ਨਾ ਹੀ ਮਨਾ ਕਰ ਰਿਹਾ ਹੈ ਤੇ ਨਾ ਹੀ ਸਵੀਕਾਰ ਹੈ । ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਵੱਲੋਂ ਖੰਨਾ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਕਿ ਬਲਜਿੰਦਰ ਸਿੰਘ ਦਾ ਇਕਾਂਤਵਾਸ ਸਮਾਂ ਖ਼ਤਮ ਹੋ ਗਿਆ ਹੈ। ਇਸ ਲਈ ਪ੍ਰੋਟੋਕਾਲ ਅਨੁਸਾਰ ਉਸਨੂੰ ਛੁੱਟੀ ਦਿੱਤੀ ਜਾਣੀ ਹੈ। ਇਸ ਤੋਂ ਬਾਅਦ ਬਲਜਿੰਦਰ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਐੱਸ.ਆਈ.ਟੀ ਦੇ ਮੈਂਬਰ ਐੱਸ.ਪੀ (ਐੱਚ) ਤੇਜਿੰਦਰ ਸਿੰਘ ਸੰਧੂ ਨੇ ਇਸਦੀ ਪੁਸ਼ਟੀ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਬਲਜਿੰਦਰ ਸਿੰਘ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਜਾਵੇਗਾ।