Friends murder sharp weapons: ਲੁਧਿਆਣਾ (ਤਰਸੇਮ ਭਾਰਦਵਾਜ): ਸ਼ਹਿਰ ਦੇ ਢੰਡਾਰੀ ਕਲਾ ਪਿੰਡ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਇਕ ਦੋਸਤ ਹੀ ਆਪਣੇ ਦੋਸਤ ਜਾਨ ਦਾ ਦੁਸ਼ਮਣ ਬਣ ਬੈਠਾ, ਦਰਅਸਲ ਇੱਥੇ 3 ਦੋਸਤ ਨੰਦਰਾਮ, ਲਵਲੀਸ਼ ਕੁਮਾਰ ਤੇ ਗਿੰਨੀ ਸ਼ਰਾਬ ਪੀ ਰਹੇ ਤਾਂ ਉਨ੍ਹਾਂ ਵਿਚਾਲੇ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ਤੋਂ ਬਾਅਦ ਨੰਦਰਾਮ ਅਤੇ ਲਵਲੀਸ਼ ਨੇ ਮਿਲ ਕੇ ਗਿੰਨੀ ਨਾਲ ਕੁੱਟਮਾਰ ਕੀਤੀ ਅਤੇ ਤੇਜ਼ਧਾਰ ਹਥਿਆਰ ਉਸ ਦੇ ਸਿਰ ‘ਤੇ ਮਾਰ ਕੇ ਕਤਲ ਕਰ ਦਿੱਤਾ । ਸੂਚਨਾ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਅਤੇ ਚੌਕੀ ਢੰਡਾਰੀ ਕਲਾਂ ਦੀ ਪੁਲਸ ਨੇ ਮੌਕੇ ‘ਤੇ ਪੁੱਜ ਕੇ ਮੁਲਜ਼ਮਾਂ ਨੂੰ ਫੜ ਲਿਆ ਜਿਨ੍ਹਾਂ ਦੀ ਪਛਾਣ ਨੰਦਰਾਮ ਅਤੇ ਲਵਲੀਸ਼ ਕੁਮਾਰ ਦੇ ਰੂਪ ‘ਚ ਹੋਈ। ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਗਿੰਨੀ ਸ਼ਰਮਾ ਲੇਬਰ ਦਾ ਕੰਮ ਕਰਦਾ ਹੈ। ਉਸ ਦਾ ਪਤਨੀ ਨਾਲ ਵਿਵਾਦ ਚੱਲ ਰਿਹਾ ਸੀ। ਇਸ ਲਈ ਵੱਖ ਰਹਿੰਦੀ ਸੀ। ਬੁੱਧਵਾਰ ਦੀ ਦੇਰ ਸ਼ਾਮ ਨੂੰ ਗਿੰਨੀ ਆਪਣੇ ਦੋਸਤ ਨੰਦਰਾਮ ਅਤੇ ਲਵਲੀਸ਼ ਕੁਮਾਰ ਨਾਲ ਕਮਰੇ ‘ਚ ਬੈਠ ਕੇ ਸ਼ਰਾਬ ਪੀ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਆਪਸ ‘ਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਜਿਸ ਤੋਂ ਬਾਅਦ ਨੰਦਰਾਮ ਅਤੇ ਲਵਲੀਸ਼ ਨੇ ਮਿਲ ਕੇ ਗਿੰਨੀ ਨਾਲ ਕੁੱਟਮਾਰ ਕੀਤੀ ਅਤੇ ਤੇਜ਼ਧਾਰ ਹਥਿਆਰ ਉਸ ਦੇ ਸਿਰ ‘ਤੇ ਮਾਰ ਕੇ ਕਤਲ ਕਰ ਦਿੱਤਾ। ਦੋਵੇਂ ਦੋਸ਼ੀ ਨਸ਼ੇ ਦੀ ਹਾਲਤ ‘ਚ ਉਥੋਂ ਭੱਜ ਗਏ, ਜਿਨ੍ਹਾਂ ਨੂੰ ਗੁਆਂਢੀ ਨੇ ਦੇਖ ਲਿਆ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ ਗਈ। ਉਧਰ ਇੰਸ. ਮੁਹੰਮਦ ਜ਼ਮੀਲ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਫੜ ਲਿਆ ਹੈ ਪਰ ਦੋਵੇਂ ਮੁਲਜ਼ਮ ਨਸ਼ੇ ਦੀ ਹਾਲਤ ‘ਚ ਹਨ। ਇਸ ਲਈ ਉਨ੍ਹਾਂ ਦੇ ਹੋਸ਼ ਵਿਚ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਕਿਸ ਕਾਰਨ ਮੁਲਜ਼ਮਾਂ ਨੇ ਗਿੰਨੀ ਦਾ ਕਤਲ ਕੀਤਾ।