fruit seller arhatiea arrest opium: ਲੁਧਿਆਣਾ (ਤਰਸੇਮ ਭਾਰਦਵਾਜ)- ਮਾਛੀਵਾੜਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰ ਨੂੰ ਰੰਗੇ ਹੱਥੀ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਿਲ ਕੀਤਾ ਹੈ। ਦੱਸ ਦੇਈਏ ਕਿ ਮਾਛੀਵਾੜਾ ਪੁਲਿਸ ਵੱਲੋਂ 1 ਕਿਲੋ ਅਫੀਮ ਦੇ ਨਾਲ ਸ਼ਹਿਰ ਦੇ ਫਲ ਵਿਕਰੇਤਾ ਸ਼ੰਕਰ ਕੁਮਾਰ ਅਤੇ ਖੰਨਾ ਸਬਜ਼ੀ ਮੰਡੀ ਦੇ ਆੜ੍ਹਤੀਆ ਰੋਹਿਤ ਸੇਠੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਦਰਸ਼ਨ ਲਾਲ ਚੌਧਰੀ ਅਤੇ ਬਲਦੇਵ ਰਾਜ ਨੇ ਦੱਸਿਆ ਹੈ ਕਿ ਪੁਲਿਸ ਵੱਲੋਂ ਮਾਛੀਵਾੜਾ ਮੇਨ ਚੌਂਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਪੈਦਲ ਆ ਰਹੇ 2 ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਵਾਪਸ ਜਾਣ ਲੱਗੇ, ਤਾਂ ਪੁਲਿਸ ਨੇ ਉਨ੍ਹਾਂ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਤਲਾਸ਼ੀ ਲਈ, ਜਿਨ੍ਹਾਂ ਕੋਲੋਂ ਲਿਫਾਫੇ ‘ਚੋਂ 1 ਕਿਲੋ ਅਫੀਮ ਬਰਾਮਦ ਹੋਈ। ਪੁਲਿਸ ਵੱਲੋਂ ਇਨ੍ਹਾਂ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਸਹਾਇਕ ਥਾਣੇਦਾਰ ਦਰਸ਼ਨ ਲਾਲ ਚੌਧਰੀ ਨੇ ਦੱਸਿਆ ਹੈ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਕਿਥੋ ਅਫੀਮ ਲੈ ਕੇ ਆਏ ਸੀ ਅਤੇ ਕਿੱਥੇ ਸਪਲਾਈ ਕਰਨੀ ਸੀ। ਮੁਲਜ਼ਮਾਂ ‘ਚੋਂ ਇਕ ਦੀ ਪਛਾਣ ਸ਼ੰਕਰ ਕੁਮਾਰ ਮਾਛੀਵਾੜਾ ਦਾ ਮਸ਼ਹੂਰ ਫਲ ਵਿਕਰੇਤਾ ਹੈ, ਜਿਸਦੀ ਸ਼ਹਿਰ ‘ਚ ਕਾਫੀ ਪ੍ਰਾਪਰਟੀ ਅਤੇ ਚੰਗਾ ਕਾਰੋਬਾਰ ਵੀ ਹੈ ਪਰ ਅਫੀਮ ਤਸਕਰੀ ਦੇ ਮਾਮਲੇ ‘ਚ ਸ਼ਮੂਲੀਅਤ ਤੋਂ ਬਾਅਦ ਇਸ ਮਾਮਲੇ ਸਬੰਧੀ ਕਾਫੀ ਚਰਚਾਵਾਂ ਛਿੜੀਆਂ ਹੋਈਆਂ ਹਨ।
ਇਹ ਵੀ ਦੇਖੋ–